ਖੁਸ਼ਖਬਰੀ! ਹੁਣ ਗੂਗਲ ਬਾਬਾ ਭਰੇਗਾ ਤੁਹਾਡੇ ਸਾਰੇ ਬਿੱਲ
ਏਬੀਪੀ ਸਾਂਝਾ | 15 Sep 2017 02:53 PM (IST)
ਨਵੀਂ ਦਿੱਲੀ: ਗੂਗਲ ਜਲਦ ਹੀ ਆਨਲਾਈਨ ਪੇਮੈਂਟ ਲਈ ਵੀ ਆਪਸ਼ਨ ਦੇਣ ਜਾ ਰਿਹਾ ਹੈ। ਗੂਗਲ ਹੁਣ ਭਾਰਤ 'ਚ ਆਪਣੀ ਪੇਮੈਂਟ ਸਰਵਿਸ ਲਾਂਚ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ 18 ਸਤੰਬਰ ਨੂੰ ਗੂਗਲ ਯੂਪੀਆਈ ਬੇਸਡ ਪੇਮੈਂਟ ਐਪ ਨੂੰ ਲਾਂਚ ਕਰੇਗਾ। ਇਹ ਗੂਗਲ ਸਟੋਰ ਤੋਂ ਐਪ ਵਾਂਗ ਹੀ ਡਾਊਨਲੋਡ ਕੀਤਾ ਜਾ ਸਕੇਗਾ। ਇੱਕ ਅੰਗ੍ਰੇਜ਼ੀ ਟੈਕ ਵੈੱਬਸਾਈਟ ਦੀ ਖਬਰ ਮੁਤਾਬਕ ਗੂਗਲ ਨੇ ਆਪਣੀ ਪੇਮੈਂਟ ਸਰਵਿਸ ਨੂੰ 'ਤੇਜ਼' ਨਾਂ ਦਿੱਤਾ ਹੈ। ਇਸ ਦੇ ਪਿੱਛੇ ਤੇਜ਼ੀ ਨਾਲ ਕੰਮ ਕਰਨ ਵਾਲਾ ਯੂਨੀਫਾਇਡ ਪੇਮੈਂਟਸ ਇੰਟਰਫੇਸ (ਯੂਪੀਆਈ) ਦੇਣ ਦੀ ਗੱਲ ਹੈ। ਗੂਗਲ ਪੇਮੈਂਟ ਐਪ 'ਚ ਇੱਕ ਖਾਸ ਗੱਲ ਇਹ ਵੀ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਐਨਪੀਸੀਆਈ ਨੇ ਕਿਸੇ ਲੋਕਲ ਡਿਜ਼ੀਟਲ ਪੇਮੈਂਟ ਦੀ ਮੋਬਾਈਲ ਐਪਲੀਕੇਸ਼ਨ ਲਈ ਮਲਟੀ ਬੈਂਕ ਪਾਰਟਨਰਸ਼ਿਪ ਦੀ ਮਨਜ਼ੂਰੀ ਦਿੱਤੀ ਹੋਵੇ। ਗੂਗਲ ਪੇਮੈਂਟ ਦੀਆਂ ਖਾਸ ਗੱਲਾਂ: -ਇਹ ਐਪ ਇੰਡ੍ਰਾਇਡ ਪੇ ਦੀ ਤਰ੍ਹਾਂ ਹੋਵੇਗਾ ਪਰ ਗੂਗਲ ਵਾਲੇਟ ਜਾਂ ਇਨਡ੍ਰਾਇਡ ਪੇ ਵਰਗੀ ਮੌਜੂਦਾ ਪੇਮੈਂਟ ਸਰਵਿਸ ਤੋਂ ਅਲਗ ਪੇਮੈਂਟ ਆਪਸ਼ਨ ਦੇਵੇਗਾ। -ਇਸ 'ਚ ਦੂਜੀ ਕੰਜਿਊਮਰ ਪੇਮੈਂਟ ਸਰਵਿਸਜ਼ ਵਰਗੀ ਪੇਟੀਐਮ-ਮੋਬਿਕਿਵਕ, ਫ੍ਰੀਚਾਰਜ ਲਈ ਵੀ ਸਪੋਰਟ ਹੋਵੇਗਾ। -ਤੇਜ਼ ਐਪ 'ਚ ਸਰਕਾਰ ਵੱਲੋਂ ਚਲਾਏ ਜਾ ਰਹੇ ਯੂਨੀਫਾਇਡ ਪੇਮੈਂਸ ਇੰਟਰਫੇਸ (ਯੂਪੀਆਈ) ਲਈ ਵੀ ਸਪੋਰਟ ਹੋਵੇਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐਨਪੀਸੀਆਈ) ਨੇ ਯੂਪੀਆਈ ਪੇਮੈਂਟ ਸਿਸਟਮ ਲਾਂਚ ਕੀਤਾ ਜਿਸ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਰੇਗੂਲੇਟ ਕਰਦਾ ਹੈ। ਮੋਬਾਈਲ ਪਲੇਟਫਾਰਮ 'ਤੇ ਦੋ ਬੈਂਕ ਅਕਾਊਂਟਸ ਵਿਚ ਇੰਸਟੈਂਟ ਫੰਡ ਟ੍ਰਾਂਸਫਰ ਦੀ ਸਹੂਲਤ ਯੂਪੀਆਈ ਵੱਲੋਂ ਮਿਲ ਸਕਦੀ ਹੈ। ਕਈ ਬੈਂਕ ਵੀ ਯੂਪੀਆਈ ਦੇ ਨਾਲ ਆਨਲਾਈਨ ਫੰਡ ਟ੍ਰਾਂਸਫਰ ਦੀ ਸੁਵਿਧਾ ਦੇ ਰਹੇ ਹਨ। ਗੂਗਲ ਨੇ ਦੋ ਸਾਲ ਪਹਿਲਾਂ ਅਮਰੀਕਾ 'ਚ ਆਪਣਾ ਪੇਮੇਂਟ ਐਪ ਇੰਡ੍ਰਾਇਡ ਪੇ ਲਾਂਚ ਕੀਤਾ ਸੀ। ਗੂਗਲ ਦੀ ਪੇਮੈਂਟ ਸਰਵਿਸ ਅਮਰੀਕਾ 'ਚ ਕਾਫੀ ਮਸ਼ਹੂਰ ਵੀ ਹੈ। ਭਾਰਤ 'ਚ ਪੇਮੈਂਟ ਸਰਵਿਸ ਐਪ ਦੀਆਂ ਖਬਰਾਂ ਨੂੰ ਭਾਰਤ 'ਚ ਗੂਗਲ ਦੇ ਬੁਲਾਰੇ ਨੇ ਕੋਈ ਗੱਲ ਨਹੀਂ ਆਖੀ। ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਹੋਣ ਦੇ ਬਾਅਦ ਦੇਸ਼ 'ਚ ਆਨਲਾਈਨ ਪੇਮੈਂਟ, ਮੋਬਾਈਲ ਪੇਮੈਂਟ ਐਪ ਤੇ ਸਰਵਿਸਜ਼ ਲਈ ਬੇਹੱਦ ਵੱਡਾ ਬਾਜ਼ਾਰ ਤਿਆਰ ਹੋ ਗਿਆ ਸੀ। ਨੋਟਬੰਦੀ ਦਾ ਸਭ ਤੋਂ ਜ਼ਿਆਦਾ ਫਾਇਦਾ ਨਿੱਜੀ ਮੋਬਾਈਲ ਵਾਲੇਟ ਕੰਪਨੀ ਪੇਟੀਐਮ ਨੂੰ ਮਿਲਿਆ ਸੀ। ਇਸ ਦੇ ਨਾਲ ਹੀ ਕਈ ਹੋਰ ਕੰਪਨੀਆਂ ਲਈ ਭਾਰਤ 'ਚ ਮੌਕੇ ਖੁੱਲ੍ਹ ਗਏ।