ਨਵੀਂ ਦਿੱਲੀ: ਗੂਗਲ ਅਜਿਹਾ ਬ੍ਰਾਊਜ਼ਰ ਹੈ ਜੋ ਸਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦਾ ਹੈ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਜੋ ਚੀਜ਼ ਸਰਚ ਕਰਨਾ ਚਾਹੁੰਦੇ ਹਾਂ ਉਸ ਦਾ ਸਹੀ ਜਵਾਬ ਸਾਨੂੰ ਨਹੀਂ ਮਿਲਦਾ। ਹੁਣ ਗੂਗਲ ਆਪਣਾ ਨਵਾਂ ਫੀਚਰ ਲੈ ਕੇ ਆਇਆ ਹੈ ਜਿਸ ‘ਚ ਤੁਹਾਨੂੰ ਤੁਹਾਡੇ ਸਾਰੇ ਜਵਾਬਾਂ ਦਾ ਇੱਕ ਹੀ ਲਾਈਨ ‘ਚ ਜਵਾਬ ਮਿਲ ਜਾਵੇਗਾ, ਯਾਨੀ ਜੇਕਰ ਤੁਸੀਂ ਕੋਈ ਵੀ ਸਵਾਲ ਕੀਤਾ ਤਾਂ ਉਸ ਦਾ ਇੱਕ ਹੀ ਜਵਾਬ ਹੋਵੇਗਾ।
ਗੂਗਲ ਮੋਬਾਈਲ ਵੈੱਬ, ਐਂਡ੍ਰਾਇਡ ਤੇ ਆਈਓਐਸ ‘ਤੇ ਆਪਣਾ ਨਵਾਂ ਫੀਚਰ ਰੋਲਆਊਟ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਇਸਤੇਮਾਲ ‘ਚ ਗੂਗਲ ਨੂੰ ਪੁੱਛੇ ਕਿਸੇ ਵੀ ਜਵਾਬ ਨੂੰ ਹੁਣ ਤੁਸੀਂ ਪੇਜ ਦੀ ਥਾਂ ਇੱਕ ਹੀ ਜਵਾਬ ਹਾਸਲ ਕਰੋਗੇ। ਪਹਿਲਾਂ ਜਦੋਂ ਗੂਗਲ ‘ਤੇ ਕੁਝ ਵੀ ਸਰਚ ਕਰਦੇ ਸੀ ਤਾਂ ਉਹ ਉਸ ਨਾਲ ਸਬੰਧਤ ਕਈ ਲਿੰਕ ਸਾਡੇ ਸਾਹਮਣੇ ਓਪਨ ਕਰ ਦਿੰਦਾ ਸੀ।
ਕੰਪਨੀ ਨੇ ਇਹ ਕਦਮ ਫਾਸਟਰ ਸਰਚ ਨੂੰ ਅੱਗੇ ਵਧਾਉਣ ਲਈ ਚੁੱਕਿਆ ਹੈ। ਗੂਗਲ ਨੇ ਕਿਹਾ, "ਉਹ ਕੈਲਕੂਲੇਸ਼ਨ, ਯੂਨਿਟ ਕੰਵਰਸੈਸ਼ਨ ਤੇ ਲੋਕਲ ਟਾਈਮ ਨੂੰ ਸਿੰਗਲ ਸਰਚ ਰਿਜ਼ਲਟ ਦੇ ਤੌਰ ‘ਤੇ ਦਿਖਾਵੇਗਾ।" ਗੂਗਲ ਨੇ ਇਸ ਫੀਚਰ ਦੀ ਟੈਸਟਿੰਗ ਨੂੰ ਮਾਰਚ ਮਹੀਨੇ ‘ਚ ਬੰਦ ਕਰ ਦਿੱਤਾ ਸੀ। ਹੁਣ ਕੰਪਨੀ ਇਸ ਫੀਚਰ ਨੂੰ ਡਾਇਰੈਕਟ ਜਵਾਬ ਦੇ ਤੌਰ ‘ਤੇ ਲੈ ਕੇ ਆ ਰਹੀ ਹੈ। ਇਸ ‘ਚ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਜ਼ਰ ਨੂੰ ਸਰਚ ਦੌਰਾਨ ਕਿਸੇ ਵੀ ਇਸ਼ਤਿਹਾਰ ਨੂੰ ਦੇਖਣ ਦੀ ਲੋੜ ਨਾ ਪਵੇ।