ਫਿਲਹਾਲ ਅਜਿਹਾ ਕੋਈ ਵੀ ਅਜਿਹਾ ਫੀਚਰ ਨਹੀਂ ਜਿਸ ਨਾਲ ਤੁਸੀਂ ਵਟਸਅੱਪ ਨੂੰ ਕੁਝ ਸਮੇਂ ਲਈ ਸਾਈਲੈਂਟ ਕਰ ਸਕੋ। ਅੱਜ ਅਸੀਂ ਤੁਹਾਨੂੰ ਜੋ ਤਰੀਕਾ ਦੱਸਣ ਜਾ ਰਹੇ ਹਾਂ, ਉਸ ਨਾਲ ਤੁਹਾਨੂੰ ਕੁਝ ਅਜਿਹੀ ਮਦਦ ਜ਼ਰੂਰ ਮਿਲੇਗੀ। ਇਸ ਲਈ ਤੁਸੀਂ ਵਟਸਅੱਪ ਫਾਇਰਵੇਲ ਐਪ ਜਿਵੇਂ Mobiwol ਜਾਂ NoRoot Firewall ਨੂੰ ਡਾਊਨਲੋਡ ਕਰ ਸਕਦੇ ਹੋ।
ਇਨ੍ਹਾਂ ਐਪਸ ਨੂੰ ਐਂਡ੍ਰਾਇਡ ‘ਤੇ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਨ੍ਹਾਂ ਐਪਸ ਦੀ ਮਦਦ ਨਾਲ ਤੁਸੀਂ ਐਪ ਦੇ ਇੰਟਰਨੈਟ ਕਨੈਕਸ਼ਨ ਨੂੰ ਰੋਕ ਸਕਦੇ ਹੋ, ਜਿਸ ਨਾਲ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਵੇਗਾ। ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਨੂੰ ਰੂਟ ਕਰਨਾ ਹੋਵੇਗਾ ਪਰ ਇਨ੍ਹਾਂ ਐਪਸ ਦੀ ਵਰਤੋਂ ਲਈ ਤੁਹਾਨੂੰ ਫੋਨ ਨੂੰ ਰੂਟ ਕਰਨ ਦੀ ਵੀ ਲੋੜ ਨਹੀਂ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਤਿੰਨ ਸਟੈਪਸ ਨਾਲ ਤੁਸੀਂ ਵਟਸਅੱਪ ਤੋਂ ਗਾਇਬ ਹੋ ਸਕਦੇ ਹੋ, ਉਹ ਵੀ ਫੋਨ ਸਾਈਲੈਂਟ ਕੀਤੇ ਬਿਨਾ।
- ਅਜਿਹਾ ਕੋਈ ਔਪਸ਼ਨ ਨਹੀਂ ਹੁੰਦਾ ਜਿੱਥੇ ਤੁਸੀਂ ਵਟਸਅੱਪ ਦੇ ਟੋਨ ਨੂੰ ਬੰਦ ਕਰ ਸਕੋ। ਇਸ ਲਈ ਤੁਹਾਨੂੰ ਆਪਣਾ ਖੁਦ ਦਾ ਰਿੰਗਟੋਨ ਬਣਾਉਨਾ ਹੋਵੇਗਾ। ਇਸ ਦਾ ਅਸਾਨ ਤਰੀਕਾ ਹੈ 2 ਸੈਕੰਡ ਲਈਂ ਚੁੱਪ ਰਹੋ ਤੇ ਉਸ ਨੂੰ ਰਿਕਾਰਡ ਕਰ ਲਓ ਤੇ ਫੇਰ ਇਸ ਨੂੰ ਸੇਵ ਕਰ ਆਪਣੀ ਵਟਸਅੱਪ ਟੋਨ ਇਸ ਸਾਈਲੈਂਟ ਟੌਨ ਚੂਜ਼ ਕਰ ਲਓ।
- ਨੋਟੀਫਿਕੇਸ਼ਨ ਨੂੰ ਵਟਸਅੱਪ ਆਈਕਨ ਤੇ ਡਾਟੇ ਦੇ ਤੌਰ ‘ਤੇ ਹਟਾਉਣਾ: ਸਭ ਤੋਂ ਪਹਿਲਾਂ ਫੋਨ ਸੈਟਿੰਗਸ ‘ਚ ਜਾਓ। ਇਸ ਤੋਂ ਬਾਅਦ Android settings) >> Apps>> Open list of Apps> Select Whatsapp>> ਤੇ ਫੇਰ ਨੋਟੀਫਿਕੇਸ਼ਨ ‘ਚ ਜਾ ਕੇ ਸਭ ਨੋਟੀਫਿਕੇਸ਼ਨ ਨੂੰ ਡਿਸੇਬਲ ਕਰ ਦਓ। ਵਾਈਬ੍ਰੇਸ਼ਨ ਤੇ ਪੋਪਅੱਪ ਵੀ ਬੰਦ ਕਰ ਦਿਓ। ਇਸ ਨਾਲ ਜਦੋਂ ਤਕ ਤੁਸੀਂ ਐਪ ਓਪਨ ਨਹੀਂ ਕਰੋਗੇ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਨੂੰ ਕੋਈ ਮੈਸੇਜ ਵੀ ਆਇਆ ਹੈ।
- WhatsApp>>Settings>>Notifications>> ਨੂੰ ਸਲੈਕਟ ਤੁਸੀਂ ਆਪ ਨੋਟੀਫਿਕੇਸ਼ਨ ਲਾਈਟ ਨੂੰ ਵੀ ਬੰਦ ਕਰ ਸਕਦੇ ਹੋ।