ਨਵੀਂ ਦਿੱਲੀ- ਹੁਣ ਸੋਸ਼ਲ ਮੀਡੀਆ ਉੱਤੇ ਸਰਕਾਰ ਜੀ.ਐਸ.ਟੀ. ਸਬੰਧੀ ਸੁਆਲਾਂ ਦਾ ਜਵਾਬ ਦੇਵੇਗੀ। ਇਸ ਸਬੰਧੀ ਵਿੱਤ ਮੰਤਰਾਲੇ ਨੇ ਸੋਸ਼ਲ ਸਾਈਟ ਟਵਿੱਟਰ 'ਤੇ ਜੀ.ਐਸ.ਟੀ. ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ 8 ਕਰ ਅਧਿਕਾਰੀ ਨਿਯੁਕਤ ਕੀਤੇ ਹਨ।
ਇਕ ਅਧਿਕਾਰੀ ਨੇ ਦੱਸਿਆ ਕਿ ਵਿੱਤ ਮੰਤਰਾਲੇ ਵਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਟਵਿੱਟਰ/ਈ-ਮੇਲ 'ਤੇ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਸਬੰਧੀ ਸਵਾਲਾਂ ਦੇ ਜਵਾਬ ਦੇਣ ਲਈ ਤੁਰੰਤ 8 ਕਰ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਹ ਸਾਰੇ ਕਰ ਅਧਿਕਾਰੀ ਅਸਿਸਟੈਂਟ ਕਮਿਸ਼ਨਰ ਹੋਣਗੇ।