ਨਵੀਂ ਦਿੱਲੀ: ਜੇਕਰ ਤੁਸੀਂ ਅਜੇ ਤੱਕ ਜੀਓ ਫੋਨ ਨਹੀਂ ਖਰੀਦਿਆ ਤਾਂ ਤੁਹਾਡੇ ਲਈ ਇੱਕ ਹੋਰ ਚੰਗਾ ਆਫਰ ਆਇਆ ਹੈ। ਡਿਜੀਟਲ ਪੇਮੈਂਟ ਦੀ ਸਰਵਿਸ ਦੇਣ ਵਾਲੀ ਕੰਪਨੀ ਮੋਬੀਕਵਿਕ ਆਪਣੇ ਐਪ 'ਤੇ ਸ਼ਾਨਦਾਰ ਰਿਲਾਇੰਸ ਜੀਓ ਦਾ ਫ਼ੀਚਰ ਫੋਨ ਵੇਚੇਗੀ। ਇਸ ਤੋਂ ਪਹਿਲਾਂ ਮੋਬੀਕਵਿਕ ਨੇ jio phone ਲਈ 49 ਰੁਪਏ ਦਾ ਸ਼ਾਨਦਾਰ ਪਲਾਨ ਵੀ ਪੇਸ਼ ਕੀਤਾ ਹੈ।
ਮੋਬੀਕਵਿਕ ਕੰਪਨੀ ਨੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਹੜੀ ਜੀਓ ਫੋਨ ਵੇਚੇਗੀ। ਕੰਪਨੀ ਦੇ ਕਾਰੋਬਾਰ ਮੁਖੀ ਵਿਕਰਮਵੀਰ ਸਿੰਘ ਨੇ ਦੱਸਿਆ ਕਿ ਗਾਹਕ ਚਾਰ ਤਰੀਕਿਆਂ ਨਾਲ ਫੋਨ ਬੁੱਕ ਕਰ ਸਕਦੇ ਹਨ। ਐਪ 'ਤੇ ਬੁਕਿੰਗ ਤੋਂ ਬਾਅਦ ਉਨ੍ਹਾਂ ਨੂੰ ਮੈਸੇਜ ਰਾਹੀਂ ਦੱਸਿਆ ਜਾਵੇਗਾ ਕਿ ਉਹ ਕਿੱਥੋਂ ਆਪਣਾ ਫੋਨ ਲੈ ਸਕਦੇ ਹਨ।
ਜੀਓ ਫੋਨ ਲਈ ਕੰਪਨੀ 49 ਰੁਪਏ ਦਾ ਸ਼ਾਨਦਾਰ ਪਲਾਨ ਵੀ ਦੇ ਰਹੀ ਹੈ। ਗਾਹਕਾਂ ਨੂੰ 49 ਰੁਪਏ ਵਿੱਚ ਇੱਕ ਜੀਬੀ ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਸੀਮਤ ਕਾਲਿੰਗ ਤੇ 50 ਮੈਸੇਜ ਵੀ ਹੋਣਗੇ। ਇਹ ਪਲਾਨ 28 ਦਿਨਾਂ ਤੱਕ ਵੈਲਿਡ ਰਹੇਗਾ।