ਐਪਲ ਦਾ ਇੱਕ ਹੋਰ ਧਮਾਕਾ
ਏਬੀਪੀ ਸਾਂਝਾ | 11 Feb 2018 06:06 PM (IST)
ਸਾਨ ਫਰਾਂਸਿਸਕੋ: ਐਪਲ ਕੰਪਨੀ ਇੱਕ ਹੋਰ ਧਮਾਕਾ ਕਰਨ ਜਾ ਰਹੀ ਹੈ। ਐਪਲ ਦਾ ਟੀਵੀ ਐਪ ਹੁਣ ਲਾਈਵ ਖਬਰਾਂ ਸਪੋਰਟ ਕਰਨ ਵਾਲਾ ਹੈ। ਇਸ ਫੀਚਰ ਦਾ ਐਲਾਨ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਨੇ ਕੀਤਾ ਸੀ। ਵੈੱਬਸਾਈਟ 9ਟੂ5ਮੈਕ ਮੁਤਾਬਕ ਯੂਜਰਜ਼ ਹੁਣ ਆਈਫੋਨ, ਆਈਪੈਡ ਤੇ ਐਪਲ ਟੀਵੀ ਦੇ ਐਪ ਵਿੱਚ ਲਾਈਵ ਨਿਊਜ਼ ਦੇਖ ਸਕਦੇ ਹਨ। ਹਾਲਾਂਕਿ ਲਾਈਵ ਨਿਊਜ਼ ਦੀ ਨਵੀਂ ਸੂਚੀ ਓਨੀ ਵਿਸਥਾਰਤ ਨਹੀਂ ਜਿੰਨਾ ਕੰਪਨੀ ਦਾ ਸਪੋਰਟਸ ਇੰਟਰਫੇਸ ਹੈ ਕਿਉਂਕਿ ਅਜੇ ਇਹ ਸ਼ੁਰੂਆਤੀ ਦੌਰ ਵਿੱਚ ਹੈ। ਆਈਓਐਸ ਤੇ ਟੀਵੀ ਓਐਸ 11.2.5 'ਤੇ ਉਪਲਬਧ 'ਵਾਚ ਨਾਓ' ਸੈਕਸ਼ਨ ਵਿੱਚ ਉਪਲਬਧ ਨਿਊਜ਼ ਚੈਨਲ ਵਿੱਚ ਸੀਐਨਐਨ, ਸੀਬੀਐਸ, ਫੌਕਸ ਨਿਊਜ਼, ਬਲੂਮਬਰਗ, ਸੀਐਨਬੀਸੀ ਤੇ ਚੇਦਾਰ ਸ਼ਾਮਲ ਹੈ।