ਚੰਡੀਗੜ੍ਹ: ਪਿਛਲੇ ਸਾਲ ਦਸੰਬਰ ਵਿੱਚ ਸ਼ਿਓਮੀ ਨੇ ਕਿਹਾ ਸੀ ਕਿ ਉਹ ਆਪਣਾ ਨਵਾਂ ਸਮਾਰਟ ਫ਼ੋਨ Mi7 ਵਰਲਡ ਕਾਂਗਰਸ 2018 ਵਿੱਚ ਲਾਂਚ ਕਰੇਗੀ। ਇਸ ਤੋਂ ਬਾਅਦ ਇਸ ਫ਼ੋਨ ਬਾਰੇ ਗੱਲਾਂ ਸ਼ੁਰੂ ਹੋ ਗਈਆਂ। ਕੁਝ ਅਜਿਹੀਆਂ ਅਫ਼ਵਾਹਾਂ ਵੀ ਸਾਹਮਣੇ ਆਈਆਂ ਸੀ ਕਿ ਕੰਪਨੀ ਨੇ ਇਸ ਫ਼ੋਨ ਦੀ ਲਾਂਚਿੰਗ ਅੱਗੇ ਖਿਸਕਾ ਦਿੱਤੀ ਹੈ। ਇਸ ਤੋਂ ਪਹਿਲਾਂ Mi Mix 2s ਲਾਂਚ ਕੀਤਾ ਜਾਵੇਗਾ।
ਹੁਣ ਇੱਕ ਲੀਕ ਹੋਈ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਪ੍ਰੈਲ ਵਿੱਚ ਲਾਂਚ ਹੋਣ ਵਾਲੇ Mi7 ਵਿੱਚ 8GB ਰੈਮ ਤੇ 4480mAh ਦੀ ਬੈਟਰੀ ਹੋਵੇਗੀ। ਇਸ ਸਮਾਰਟਫ਼ੋਨ ਤੋਂ ਪਹਿਲਾਂ ਲਾਂਚ ਹੋਏ Mi6 ਵਿੱਚ 4/6GB ਦੀ ਰੈਮ ਤੇ 3350mAh ਦੀ ਬੈਟਰੀ ਦਿੱਤੀ ਗਈ ਸੀ। ਕੰਪਨੀ ਨੇ ਪਹਿਲਾਂ ਇਹ ਵੀ ਦੱਸਿਆ ਸੀ ਕਿ Mi7 ਵਿੱਚ ਸਨੈਪਡ੍ਰੈਗਨ 845 ਦਿੱਤਾ ਜਾਵੇਗਾ।
ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮਾਰਟਫ਼ੋਨ ਵਿੱਚ 16MP+16MP ਦਾ ਡਬਲ ਕੈਮਰਾ ਸੈੱਟਅਪ ਤੇ 5.6 ਇੰਚ ਦਾ ਫੁੱਲ ਐਚਡੀ ਪਲਸ ਰੈਜ਼ੂਲੇਸ਼ਨ ਵਾਲੀ ਸਕਰੀਨ ਦਿੱਤੀ ਜਾਵੇਗੀ। Mi7 ਵਿੱਚ 128 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਜਾਵੇਗੀ।