ਨਵੀਂ ਦਿੱਲੀ: ਸ਼ਾਓਮੀ ਆਉਣ ਵਾਲੇ ਮਹੀਨਿਆਂ ਵਿੱਚ ਆਪਣੇ ਦੋ ਫਲੈਗਸ਼ਿਪ ਸਮਾਰਟਫ਼ੋਨ ਲਾਂਚ ਕਰ ਸਕਦਾ ਹੈ। Mi Mix 2s ਨੂੰ ਇਹ ਚਾਈਨੀਜ਼ ਕੰਪਨੀ ਇਸ ਮਹੀਨੇ ਹੋਣੇ ਵਾਲੇ ਮੋਬਾਈਲ ਵਰਲਡ 2018 ਦੌਰਾਨ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ, ਕੰਪਨੀ ਪ੍ਰੀਮੀਅਮ ਫਲੈਗਸ਼ਿਪ Mi6 ਦੇ ਸਕਸੈਸਰ Mi7 'ਤੇ ਕੰਮ ਕਰ ਰਹੀ ਹੈ।


ਸ਼ਾਓਮੀ ਇਸ ਸਮਾਰਟਫੋਨ ਨੂੰ MCW ਵਿੱਚ ਲਾਂਚ ਨਹੀਂ ਕਰੇਗੀ। ਇਸ ਦੀ ਬਜਾਇ ਇਸ ਨੂੰ ਅਪ੍ਰੈਲ ਵਿੱਚ ਇੱਕ ਵੱਖਰੇ ਸਮਾਗਮ ਦੌਰਾਨ ਲਾਂਚ ਕੀਤਾ ਜਾਵੇਗਾ। ਇੱਕ ਸਕ੍ਰੀਨਸ਼ੌਟ ਸ਼ਾਓਮੀ Mi7 ਬਾਰੇ ਆ ਗਿਆ ਹੈ, ਜੋ ਇਸ ਸਮਾਰਟਫੋਨ ਦੇ ਵੇਰਵੇ ਦਿੰਦਾ ਹੈ।

ਇਸ ਸਕ੍ਰੀਨਸ਼ਾਟ ਦੀ ਮੰਨੀਏ ਤਾਂ MI 5.6 ਇੰਚ ਦੇ ਸਕ੍ਰੀਨ ਨਾਲ ਆਵੇਗਾ ਜਿਸ ਵਿੱਚ 1080x2160 ਪਿਕਸਲ ਰੈਜ਼ੋਲੂਸ਼ਨ ਹੋਵੇਗੀ। ਇਸ ਵਿੱਚ Snapdragon 845 ਚਿਪਸੈੱਟ ਪ੍ਰੋਸੈਸਰ ਅਤੇ 8 GB ਰੈਮ ਵੀ ਦਿੱਤੀ ਜਾ ਸਕਦੀ ਹੈ।

ਸਕਰੀਨ-ਸ਼ਾਟ ਦੇ ਅਨੁਸਾਰ, Mi 7 ਡੂਅਲ ਕੈਮਰਾ ਸੈੱਟਅੱਪ ਦੇ ਨਾਲ ਆਵੇਗਾ। ਇਸ ਵਿੱਚ 16 ਮੈਗਾਪਿਕਸਲ + 16 ਮੈਗਾਪਿਕਸਲ ਡੂਅਲ ਲੈਂਸ ਕੈਮਰਾ ਅਤੇ 16 ਮੈਗਾਪੇਸਲ ਫਰੰਟ ਕੈਮਰਾ ਹੋ ਸਕਦਾ ਹੈ। ਜੇ ਰਿਪੋਰਟ ਨੂੰ ਮੰਨੀਏ ਤਾਂ ਅੰਦਰੂਨੀ ਸਟੋਰੇਜ 128 ਜੀ.ਬੀ. ਹੋਵੇਗੀ।