ਨਵੀਂ ਦਿੱਲੀ: ਲੇਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ ਦਾ ਨਵਾਂ ਸਮਾਰਟਫੋਨ ਮੋਟੋ Z2 ਫੋਰਸ 15 ਫਰਵਰੀ ਨੂੰ ਭਾਰਤ ਵਿੱਚ ਲਾਂਚ ਹੋਵੇਗਾ। ਕੰਪਨੀ ਇਸ ਲਾਂਚ ਇਵੈਂਟ ਦੇ ਲਈ ਮਹਿਮਾਨਾਂ ਨੂੰ ਸੱਦਣਾ ਸ਼ੁਰੂ ਕਰ ਦਿੱਤਾ ਹੈ। ਇਹ ਸਮਾਰਟਫੋਨ ਮੋਟੋ ਟਰਬੋ ਪਾਵਰਪੈਕ ਮੋਡ ਦੇ ਨਾਲ ਆਵੇਗਾ, ਇਹ ਮੋਡ ਭਾਰਤ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਲਾਂਚ ਕੀਤਾ ਗਿਆ ਸੀ।
ਪਿਛਲੇ ਸਾਲ ਜੁਲਾਈ ਵਿੱਚ ਮੋਟੋ Z2 ਫੋਰਸ ਨੂੰ ਅਮਰੀਕਾ ਵਿੱਚ ਲਾਂਚ ਕੀਤਾ ਗਿਆ ਸੀ। ਅਮਰੀਕਾ ਵਿੱਚ ਇਸ ਦੀ ਕੀਮਤ 799 ਡਾਲਰ (ਲਗਪਗ 51000 ਰੁਪਏ) ਰੱਖੀ ਗਈ ਸੀ। ਇਹ ਗੋਲਡ, ਲੂਨਰ ਗ੍ਰੇਅ ਅਤੇ ਸੁਪਰ ਬਲੈਕ ਕਲਰ ਵੇਰੀਐਂਟ ਵਿੱਚ ਆਉਂਦਾ ਹੈ।
ਇਹ ਸਮਾਰਟਫੋਨ ਐਂਡ੍ਰੌਇਡ ਨੂਗਾ ਓ.ਐਸ. 7.1 ਆਪ੍ਰੇਟਿੰਗ ਸਿਸਟਮ 'ਤੇ ਚੱਲਦਾ ਹੈ। ਮੋਟੋ Z2 ਵਿੱਚ 5.5 ਇੰਚ ਦੀ ਸਕਰੀਨ ਹੈ ਜੋ ਕਿ 1440x2560 ਪਿਕਸਲਜ਼ ਦੀ ਹੈ। ਇਹ ਸਮਾਰਟਫੋਨ ਸਨੈਪਡ੍ਰੈਗਨ 835 ਚਿਪਸੈਟ ਦੇ ਨਾਲ ਆਉਂਦਾ ਹੈ। ਨਾਲ ਹੀ ਇਹ ਦੋ ਰੈਮ ਵੈਰੀਐਂਟ 4 ਜੀਬੀ ਅਤੇ 6 ਜੀਬੀ ਦੇ ਨਾਲ ਲਾਂਚ ਹੋਣਗੇ।
ਇਸ ਫ਼ੋਨ ਵਿੱਚ 12 ਮੈਗਾਪਿਕਸਲ ਦਾ ਡੂਅਲ ਲੈਂਸ ਵਾਲਾ ਬੈਕ ਕੈਮਰਾ ਹੈ। ਇਹ ਹਰੇਕ ਰੰਗ ਅਤੇ ਰੌਸ਼ਨੀ ਨੂੰ ਕੈਪਚਰ ਕਰਦਾ ਹੈ। ਦੂਜੇ ਪਾਸੇ ਲੈਂਜ਼ ਮੋਨੇਕ੍ਰੋਮ ਹੈ ਤੇ ਫ਼ਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।
ਫ਼ੋਨ ਦੀ ਇੰਟਰਨਲ ਮੈਮਰੀ ਨੂੰ 2 ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਜੀ.ਪੀ.ਐਸ. ਦੇ ਨਾਲ ਟਾਈਪ-ਸੀ ਪੋਰਟ ਵੀ ਹੈ। ਬੈਟਰੀ 2730 ਐਮ.ਏ.ਐਚ. ਦੀ ਦਿੱਤੀ ਗਈ ਹੈ।