ਨਵੀਂ ਦਿੱਲੀ: ਪਿਛਲੇ ਇੱਕ ਸਾਲ ਤੋਂ ਖਬਰਾਂ ਆ ਰਹੀਆਂ ਹਨ ਕਿ ਵਟਸਐਪ ਦਾ ਪੇਮੈਂਟ ਫੀਚਰ ਇੰਡੀਆ ਵਿੱਚ ਜਲਦ ਲਾਂਚ ਹੋ ਸਕਦਾ ਹੈ। ਹੁਣ ਭਾਰਤ ਵਿੱਚ ਇੰਡ੍ਰਾਇਡ ਤੇ iOS ਦੇ ਬੀਟਾ ਟੈਸਟਰਜ਼ ਲਈ ਇਹ ਮੋਸਟ ਅਵੇਟਿਡ ਫੀਚਰ ਰੋਲਆਉਟ ਕੀਤਾ ਜਾ ਰਿਹਾ ਹੈ। UPI ਬੇਸਡ ਪੇਮੈਂਟ ਦਾ ਇਹ ਫੀਚਰ ਭਾਰਤ ਵਿੱਚ ਵਟਸਐਪ ਦੇ ਕੁਝ ਬੀਟਾ ਗਾਹਕਾਂ ਨੂੰ ਮਿਲਣਾ ਸ਼ੁਰੂ ਹੋ ਚੁੱਕਿਆ ਹੈ। ਫਿਲਹਾਲ ਇਸ ਨੂੰ ਸਾਰਿਆਂ ਲਈ ਨਹੀਂ ਖੋਲ੍ਹਿਆ ਗਿਆ। ਵਟਸਐਪ ਦੇ ਇਸ ਫੀਚਰ ਨੂੰ ਲੈ ਕੇ ਅਪ੍ਰੈਲ 2017 ਤੋਂ ਰਿਪੋਰਟ ਸਾਹਮਣੇ ਆ ਰਹੀ ਸੀ ਕਿ ਹੁਣ ਭਾਰਤ ਵਿੱਚ ਲਾਂਚ ਹੋਵੇਗਾ। ਲਾਂਚ ਤਾਂ ਹੋ ਗਿਆ ਪਰ ਫਿਲਹਾਲ ਇਹ ਸਿਰਫ ਬੀਟਾ ਵਰਜਨ ਲਈ ਮੌਜੂਦ ਹੈ। ਅਜਿਹੇ ਵਿੱਚ ਇਸ ਨੂੰ ਬੀਟਾ ਟੈਸਟਰ ਹੀ ਇਸਤੇਮਾਲ ਕਰ ਸਕਦੇ ਹਨ।

  ਇੰਝ ਕਰੋ ਇਸਤੇਮਾਲ -ਪੇਮੈਂਟ ਫੀਚਰ ਲਈ ਐਪ ਦੀ ਸੈਟਿੰਗ ਵਿੱਚ ਜਾਣਾ ਹੋਵੇਗਾ। -ਇੱਥੇ ਅਕਾਉਂਟ ਦੀ ਆਪਸ਼ਨ ਹੋਵੇਗੀ ਜਿਸ 'ਤੇ ਕਲਿੱਕ ਕਰਨਾ ਹੈ। -ਇੱਥੇ ਐਡ ਅਕਾਉਂਟ 'ਤੇ ਕਲਿੱਕ ਕਰਨਾ ਹੈ। -ਇਸ ਤੋਂ ਬਾਅਦ ਬੈਂਕਾਂ ਦੀ ਲਿਸਟ ਸਾਹਮਣੇ ਆਵੇਗੀ ਜਿਸ ਨੂੰ ਐਡ ਕਰਨਾ ਹੈ, ਉਹ ਜੋੜਨਾ ਪਵੇਗਾ। -ਬੈਂਕ 'ਤੇ ਕਲਿੱਕ ਕਰਦੇ ਹੀ ਇਹ ਅਕਾਉਂਟ ਦੀ ਜਾਣਕਾਰੀ ਸਟੋਰ ਕਰ ਲਵੇਗਾ। ਇਸ ਲਈ ਤੁਹਾਡਾ ਅਕਾਉਂਟ ਮੋਬਾਈਲ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਹੈ। -ਪੈਸੇ ਭੇਜਣ ਲਈ ਤੁਹਾਡਾ ਯੂਪੀਆਈ ਅਕਾਉਂਟ ਹੋਣਾ ਚਾਹੀਦਾ ਹੈ। ਜੇਕਰ ਇਹ ਨਹੀਂ ਹੈ ਤਾਂ ਤੁਹਾਨੂੰ ਯੂਪੀਆਈ ਐਪ ਜਾਂ ਬੈਂਕ ਦੀ ਮਦਦ ਨਾਲ ਯੂਪੀਆਈ ਅਕਾਉਂਟ ਬਣਾਉਣਾ ਪਵੇਗਾ। ਇੱਥੇ ਯੂਪੀਆਈ ਪਿਨ ਐਡ ਕਰਕੇ ਪੇਮੈਂਟ ਕੀਤੀ ਜਾ ਸਕਦੀ ਹੈ।