ਨਵੀਂ ਦਿੱਲੀ: ਐਪਲ ਦੇ ਆਈਪੈਡ ਤੇ ਆਈਫ਼ੋਨ ਖ਼ਰੀਦਣ ਦਾ ਕਾਫ਼ੀ ਚੰਗਾ ਸਮਾਂ ਚੱਲ ਰਿਹਾ ਹੈ। ਐਚਡੀਐਫਸੀ ਬੈਂਕ ਐਪਲ ਦੇ ਪ੍ਰੋਡਕਟ 'ਤੇ ਵੱਡਾ ਕੈਸ਼ ਬੈਕ ਆਫ਼ਰ ਦੇ ਰਿਹਾ ਹੈ।

ਗੈਜੇਟ 360 ਦੀ ਰਿਪੋਰਟ ਮੁਤਾਬਕ ਐਚਡੀਐਫਸੀ ਬੈਂਕ ਆਈਫ਼ੋਨ 'ਤੇ 7000 ਰੁਪਏ ਤੇ ਆਈਪੈਡ 'ਤੇ 10,000 ਰੁਪਏ ਦਾ ਕੈਸ਼ ਬੈਕ ਦੇ ਰਿਹਾ ਹੈ। ਐਚਡੀਐਫਸੀ ਦੇ ਡੈਬਿਟ-ਕ੍ਰੈਡਿਟ ਕਾਰਡ ਨਾਲ ਈਐਮਆਈ 'ਤੇ ਲਏ ਗਏ ਡਿਵਾਈਸ 'ਤੇ ਹੀ ਇਹ ਕੈਸ਼ ਬੈਕ ਮਿਲੇਗਾ। ਇਹ ਆਫ਼ਰ 14 ਜਨਵਰੀ ਤੱਕ ਹਾਸਲ ਕੀਤਾ ਜਾ ਸਕਦਾ ਹੈ।

9.7 ਇੰਚ ਦੇ ਆਈਪੈਡ (32 ਜੀਬੀ) ਆਫ਼ਰ ਵਿੱਚ 15,000 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 25 ਹਜ਼ਾਰ ਰੁਪਏ ਹੈ। ਭਾਰਤ ਵਿੱਚ ਮੌਜੂਦ ਕਰੀਬ ਸਾਰੇ ਆਈਪੈਡ 'ਤੇ 10 ਹਜ਼ਾਰ ਦਾ ਕੈਸ਼ ਬੈਕ ਦਿੱਤਾ ਜਾ ਰਿਹਾ ਹੈ।

ਆਈਫ਼ੋਨ 'ਤੇ 7,000 ਹਜ਼ਾਰ ਰੁਪਏ ਦਾ ਕੈਸ਼ ਬੈਕ ਮਿਲ ਰਿਹਾ ਹੈ। ਇਹ ਕੈਸ਼ ਬੈਕ ਆਈਫ਼ੋਨ ਐਸਈ ਤੇ ਆਈਫ਼ੋਨ 6 'ਤੇ ਹੀ ਲਾਗੂ ਹੈ। ਇਸ ਆਫ਼ਰ ਵਿੱਚ ਆਈਫ਼ੋਨ SE ਨੂੰ 15,000 ਰੁਪਏ ਦੀ ਇਫੈਕਟਿਵ ਕੀਮਤ 'ਤੇ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ 22,000 ਰੁਪਏ ਹੈ। ਆਈਫ਼ੋਨ 6 ਨੂੰ ਆਫ਼ਰ ਵਿੱਚ 20 ਹਜ਼ਾਰ ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਸ ਦੀ ਕੀਮਤ ਬਾਜ਼ਾਰ ਵਿੱਚ 27,000 ਰੁਪਏ ਹੈ।