ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ 348 ਰੁਪਏ ਵਾਲੇ ਪਲਾਨ ਵਿੱਚ ਬਦਲਾਅ ਕੀਤਾ ਹੈ। ਇਸ ਵਿੱਚ ਪ੍ਰੀਪੇਡ ਯੂਜ਼ਰ ਨੂੰ ਅਸੀਮਤ ਡਾਟਾ ਤੇ ਕਾਲਾਂ ਦਿੱਤੀਆਂ ਜਾਣਗੀਆਂ। ਰਿਲਾਇੰਸ ਜੀਓ ਤੇ ਏਅਰਟੈਲ ਨੂੰ ਟੱਕਰ ਦੇਣ ਲਈ ਵੋਡਾਫੋਨ ਨੇ ਆਪਣੇ ਪਲਾਨ ਵਿੱਚ ਗਾਹਕਾਂ ਲਈ 349 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ।   ਇਸ ਪਲਾਨ ਤਹਿਤ ਯੂਜ਼ਰ ਨੂੰ 3 ਜੀਬੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ 348 ਰੁਪਏ ਵਾਲੇ ਪਲਾਨ ਵਿੱਚ ਵੋਡਾਫੋਨ ਗਾਹਕਾਂ ਨੂੰ ਰੋਜ਼ਾਨਾ 2.5 ਜੀਬੀ ਡਾਟਾ ਮਿਲਦਾ ਸੀ। ਇਸ ਵਿੱਚ ਅਸੀਮਤ ਕਾਲਾਂ ਨਾਲ 28 ਦਿਨਾਂ ਦੇ ਲਈ 100 ਐਸਐਮਐਸ ਵੀ ਮੁਫਤ ਦਿੱਤਾ ਜਾਂਦਾ ਸੀ ਪਰ ਹੁਣ ਸਿਰਫ ਇੱਕ ਰੁਪਏ ਹੋਰ ਦੇਣ ਨਾਲ 349 ਰੁਪਏ ਵਾਲੇ ਪਲਾਨ ਵਿੱਚ ਰੋਜ਼ਾਨਾ 500 ਐਮਬੀ ਤੱਕ ਵੱਧ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਵੋਡਾਫੋਨ ਨੇ ਆਪਣੇ ਗਾਹਕਾਂ ਦੇ ਲਈ 569 ਰੁਪਏ ਦਾ ਪਲਾਨ ਲਾਂਚ ਕੀਤਾ ਸੀ ਜਿਸ ਵਿੱਚ ਯੂਜ਼ਰ ਨੂੰ 3ਜੀਬੀ ਡਾਟਾ ਮਿਲਦਾ ਸੀ। ਦੋਵੇਂ ਪਲਾਨ ਵਿੱਚ ਯੂਜ਼ਰ ਦੇ ਲਈ ਸਿਰਫ ਵੈਲੀਡਿਟੀ ਦਾ ਫਰਕ ਹੈ। ਇੱਕ ਪਾਸੇ 569 ਰੁਪਏ ਵਾਲੇ ਪਲਾਨ ਵਿੱਚ ਯੂਜ਼ਰ ਨੂੰ 84 ਦਿਨਾਂ ਦੀ ਵੈਲੀਡਿਟੀ ਮਿਲਦੀ ਸੀ, ਹੁਣ 349 ਰੁਪਏੇ ਵਾਲੇ ਪਲਾਨ ਵਿੱਚ ਯੂਜ਼ਰ ਨੂੰ ਸਿਰਫ 28 ਦਿਨਾਂ ਦੀ ਹੀ ਵੈਲੀਡਿਟੀ ਮਿਲਦੀ ਹੈ।