ਮੁੰਬਈ: ਨੋਟਬੰਦੀ ਤੋਂ ਬਾਅਦ ਲੋਕਾਂ ਨੇ ਜ਼ਿਆਦਾਤਰ ਮੋਬਾਈਲ ਬੈਕਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ, ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਕ ਨਵੰਬਰ 2015 ‘ਚ 33,400 ਕਰੋੜ ਰੁਪਏ ਦਾ ਟ੍ਰਾਂਜੈਕਸ਼ਨ ਮੋਬਾਈਲ ਬੈਕਿੰਗ ਦੀ ਮਦਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਅਗਸਤ 2018 ‘ਚ ਇਹ ਅੰਕੜਾ 2.06 ਲੱਖ ਕਰੋੜ ਤਕ ਪਹੁੰਚ ਗਿਆ ਹੈ। ਇਸ ਦੌਰਾਨ ਜੇਕਰ ਏਟੀਐਮ ਤੋਂ ਕੈਸ਼ ਕਢਾਉਣ ਦੀ ਗੱਲ ਕਰੀਏ ਤਾਂ ਇਹ ਅੰਕੜਾ ਨਵੰਬਰ 2015 ‘ਚ 2.15 ਲੱਖ ਕਰੋੜ ਸੀ ਜੋ ਅਗਸਤ 2018 ‘ਚ 2.75 ਲੱਖ ਕਰੋੜ ਰੁਪਏ ਤਕ ਪਹੁੰਚ ਚੁੱਕਿਆ ਹੈ। ਮੋਬਾਈਲ ਬੈਂਕਿੰਗ ਹੁਣ ਲੋਕਾਂ ‘ਚ ਕਾਫੀ ਫੇਮਸ ਹੋ ਗਿਆ ਹੈ। ਲੋਕ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹਨ ਪਰ ਇਸ ‘ਚ ਲੋਕਾਂ ਨਾਲ ਧੋਖਾਧੜੀ ਦੇ ਮਾਮਲੇ ਵੀ ਵਧੇ ਹੀ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਜਿਨ੍ਹਾਂ ਨੂੰ ਇਸਤੇਮਾਲ ਕਰ ਮੋਬਾਈਲ ਬੈਂਕਿੰਗ ਨਾਲ ਹੋਣ ਵਾਲੀ ਧੋਖਾਧੜੀ ਤੋਂ ਬਚੀਆ ਜਾ ਸਕੇ।
- ਮੋਬਾਇਲ ਬੈਂਕਿੰਗ ਲਈ ਅੱਜਕਲ੍ਹ ਲੋਕ ਲੋਗ ਆਨ-ਲਾਈਨ ਦਾ ਇਸਤੇਮਾਲ ਕਰਦੇ ਹਨ ਜਿਸ ‘ਚ ਸਭ ਤੋਂ ਵੱਧ ਮੋਬਾਈਲ ਦਾ ਇਸਤੇਮਾਲ ਹੁੰਦੇ ਹੈ। ਇਸ ਲਈ ਆਪਣੇ ਬੈਂਕ ਦਾ ਐਪ ਡਾਊਨਲੋਡ ਕਰਨਾ ਪੈਂਦਾ ਹੈ।
- ਟ੍ਰਾਂਜੈਕਸ਼ਨ ਕਰਦੇ ਸਮੇਂ ਸਹੀ ਐਪ ਦਾ ਹੀ ਇਸਤੇਮਾਲ ਕੀਤਾ ਜਾਵੇ।
- ਕਦੇ ਕਿਸੇ ਹੋਰ ਦੇ ਫੋਨ ‘ਚ ਮੋਬਾਇਲ ਬੈਂਕਿੰਗ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।
- ਆਪਣੇ ਅਕਾਉਂਟ ਦੀ ਨਿੱਜੀ ਜਾਣਕਾਰੀ MPIN, OTP, ਪਾਸਵਰਡਸ ਕਿਸੇ ਨਾਲ ਵੀ ਸ਼ੇਅਰ ਨਾ ਕਰੋ।
- ਕਦੇ ਵੀ ਫੋਨ ਬਦਲਦੇ ਸਮੇਂ ਆਪਣਾ ਡਾਟਾ ਡਿਲੀਟ ਕਰਨਾ ਨਾ ਭੁਲੋ।