ਨਵੀਂ ਦਿੱਲੀ: ਭਾਰਤ ਦੇ ਪਹਿਲੇ ਮੈਸੇਜਿੰਗ ਐਪ ਹਾਈਕ ਨੇ ਬੁੱਧਵਾਰ ਨੂੰ ਯੂਜ਼ਰ ਦੇ ਲਈ ਵੀਡੀਓ ਕਾਲ ਦੀ ਸੁਵਿਧਾ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਸੀ ਸਾਲ ਸਤੰਬਰ ਵਿੱਚ ਵੀਡੀਓ ਕਾਲ ਕੁੱਝ ਯੂਜ਼ਰ ਲਈ ਟੈਸਟਿੰਗ ਦੇ ਤੌਰ ਉੱਤੇ ਸ਼ੁਰੂ ਕੀਤੀ ਸੀ।
ਪਰ ਕੰਪਨੀ ਨੇ ਹੁਣ ਇਸ ਨੂੰ ਸਾਰੇ ਗ੍ਰਾਹਕਾਂ ਲਈ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਸ਼ੁਰੂਆਤ ਵਿੱਚ ਅਜੇ ਸਿਰਫ਼ android ਯੂਜ਼ਰ ਦੇ ਲਈ ਕੰਪਨੀ ਨੇ ਕੀਤੀ ਹੈ। ਹਾਈਕ ਮੈਸੇਜਿੰਗ ਦੇ ਸੰਸਥਾਪਕ ਅਤੇ CEO ਕੇਵਿਨ ਭਾਰਤੀ ਮਿੱਤਲ ਨੇ ਆਖਿਆ ਹੈ ਕਿ ਅਸੀਂ ਭਾਰਤ ਨੂੰ ਵੱਡੇ ਬਾਜ਼ਾਰ ਦੇ ਰੂਪ ਵਿੱਚ ਦੇਖਦੇ ਹਾਂ ਇਸ ਕਰ ਕੇ ਇਸ ਸੁਵਿਧਾ ਨੂੰ ਸ਼ੁਰੂ ਕੀਤਾ ਗਿਆ ਹੈ।
ਉਹਨਾ ਉਮੀਦ ਪ੍ਰਗਟਾਈ ਹੈ ਕਿ ਭਾਰਤੀ ਗ੍ਰਾਹਕਾਂ ਨੂੰ ਇਸ ਸੁਵਿਧਾ ਪੂਰਾ ਲਾਭ ਹੋਵੇਗਾ। ਵੀਡੀਓ ਕਾਲ ਸੁਵਿਧਾ ਦਾ ਇਸਤੇਮਾਲ ਕਰਨ ਵਾਲੇ ਹਾਈਕ ਯੂਜ਼ਰ ਕਿਸੀ ਦੀ ਕਾਲ ਆਉਣ ਉੱਤੇ ਪਿਕ ਕਰਨ ਤੋਂ ਪਹਿਲਾਂ ਕਾਲ ਕਰਨ ਵਾਲੇ ਵਿਅਕਤੀ ਦਾ ਵੀਡੀਓ ਚੈੱਕ ਵੀ ਕਰ ਸਕਦੇ ਹਨ। ਹਾਈਕ ਦਾ ਦਾਅਵਾ ਹੈ ਕਿ ਇਹ ਸੁਵਿਧਾ 2G ਜਾਂ ਘੱਟ ਨੈੱਟਵਰਕ ਉੱਤੇ ਲਈ ਜਾ ਸਕਦੀ ਹੈ