ਨਵੀਂ ਦਿੱਲੀ: ਹਾਲੀਵੁੱਡ ਦੇ ਮਸ਼ਹੂਰ ਐਕਟਰ ਜਿਮ ਕੈਰੀ ਨੇ ਫੇਸਬੁੱਕ 'ਤੇ ਗੰਭੀਰ ਇਲਜ਼ਾਮ ਲਾਏ ਹਨ। ਇੱਕ ਟਵੀਟ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਉਹ ਫੇਸਬੁਕ ਦੇ ਸਾਰੇ ਸ਼ੇਅਰ ਵੇਚ ਕੇ ਆਪਣਾ ਪੇਜ ਡਿਲੀਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਨਾਲ ਮਿਲ ਕੇ ਫੇਸਬੁਕ ਨੇ ਜ਼ਿਆਦਾ ਫਾਇਦਾ ਹਾਸਲ ਕੀਤਾ।


ਫੇਸਬੁਕ 'ਤੇ ਹਮਲੇ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਲਿਖਿਆ- ਇਸ ਨੂੰ ਰੋਕਣ ਲਈ ਫੇਸਬੁਕ ਅੱਗੇ ਨਹੀਂ ਆ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਭਵਿੱਖ ਦੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਉਹੀ ਕਰਨਾ ਚਾਹੀਦਾ ਜੋ ਕੈਰੀ ਨੇ ਕੀਤਾ ਹੈ।

ਪਿਛਲੇ ਰਾਸ਼ਟਰਪਤੀ ਚੋਣਾਂ ਵਿੱਚ ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਵਧਾਉਣ ਜਾਂ ਕੰਟਰੋਲ ਨਾ ਕਰਨ ਦੇ ਇਲਜ਼ਾਮ ਲੱਗੇ। ਇਸ ਕਾਰਨ ਕੰਪਨੀ ਦੇ ਫਾਉਂਡਰ ਮਾਰਕ ਜ਼ੁਕੇਰਬਰਗ ਨੂੰ ਲੰਮੀ ਸਫਾਈ ਦੇਣੀ ਪਈ ਸੀ। ਬਾਅਦ ਵਿੱਚ ਫੇਸਬੁਕ ਨੇ ਲੋਕਾਂ ਨੂੰ ਭਰੋਸਾ ਦਵਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਫੇਕ ਨਿਊਜ਼ 'ਤੇ ਕੰਟਰੋਲ ਕਰਨ ਵਿੱਚ ਲੱਗੀ ਹੈ।