ਨਵੀਂ ਦਿੱਲੀ: ਵਟਸਐਪ ਇੰਡ੍ਰਾਇਡ ਲਈ ਨਵਾਂ ਫ਼ੀਚਰ ਅੱਪਡੇਟ ਲੈ ਕੇ ਆ ਰਿਹਾ ਹੈ। ਇਸ ਨਵੇਂ ਫ਼ੀਚਰ ਵਿੱਚ ਗਾਹਕ ਨੂੰ ਗਰੁੱਪ ਕਾਲ ਦਾ ਫ਼ੀਚਰ ਮਿਲੇਗਾ। ਇਸ ਤਰ੍ਹਾਂ ਤਿੰਨ ਲੋਕ ਇਕੱਠੇ ਗਰੁੱਪ ਕਾਲ ਕਰ ਸਕਣਗੇ।


ਵਟਸਐਪ ਨੂੰ ਲੈ ਕੇ ਜਾਣਕਾਰੀਆਂ ਲੀਕ ਕਰਨ ਵਾਲੇ ਟਵਿੱਟਰ ਅਕਾਊਟ WABetaInfo ਮੁਤਾਬਕ ਇਹ ਨਵਾਂ ਵਟਸਐਪ ਫ਼ੀਚਰ ਇੰਡ੍ਰਾਇਡ ਬੀਟਾ ਵਰਜ਼ਨ 2.18.39 ਵਿੱਚ ਉਪਲਬਧ ਹੋਵੇਗਾ। ਫ਼ਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਇਹ ਕਾਲ ਆਡੀਓ ਹੋਵੇਗੀ ਜਾਂ ਵੀਡੀਓ।

ਰਿਪੋਰਟ ਮੁਤਾਬਕ ਇਹ ਫ਼ੀਚਰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਦੀ ਕੋਈ ਲਾਂਚਿੰਗ ਡੇਟ ਨਹੀਂ ਐਲਾਨੀ ਗਈ। ਵਟਸਐਪ ਵਿੱਚ ਗਰੁੱਪ ਵਾਈਸ ਕਾਲ ਨੂੰ 2.17.70 ਬੀਟਾ ਵਰਜ਼ਨ 'ਤੇ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਸਪਾਟ ਕੀਤਾ ਗਿਆ ਸੀ। ਖ਼ਬਰ ਸੀ ਕਿ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਇਸ 'ਤੇ ਕੰਮ ਕਰ ਰਿਹਾ ਹੈ ਤੇ ਜਲਦ ਲਾਂਚ ਕਰ ਸਕਦਾ ਹੈ।

ਵਟਸਐਪ ਆਈਓਐਸ ਲਈ ਨਵਾਂ ਫ਼ੀਚਰ ਲੈ ਕੇ ਆਇਆ ਹੈ ਜਿਸ ਵਿੱਚ ਗਾਹਕ ਯੂਟਯੂਬ ਵੀਡੀਓ ਨੂੰ ਐਪ ਵਿੱਚ ਹੀ ਚਲਾ ਸਕਦੇ ਹਨ। ਇਸ ਨਾਲ ਚੈਟ ਵੀ ਜਾਰੀ ਰੱਖੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਲਿੰਕ 'ਤੇ ਕਲਿੱਕ ਕਰਦੇ ਹੀ ਯੂਟਿਊਬ ਵਿੱਚ ਵੀਡੀਓ ਚੱਲਦੀ ਸੀ।