ਨਵੀਂ ਦਿੱਲੀ:  ਗੂਗਲ ਦੇ ਵੀਡੀਓ ਪਲੇਟਫਾਰਮ ਯੂਟਿਊਬ ’ਤੇ ਦੋਸਤਾਂ ਨਾਲ ਕੋਈ ਵੀਡੀਓ ਸ਼ੇਅਰ ਕਰਨ ਦੇ ਨਾਲ-ਨਾਲ ਹੁਣ ਉਸੀ ਸਮੇਂ ਚੈਟਿੰਗ ਵੀ ਕੀਤੀ ਜਾ ਸਕਦੀ ਹੈ। ਯਾਨੀ ਚੈਟਿੰਗ ਕਰਨ ਲਈ ਹੁਣ YouTube ਬੰਦ ਨਹੀਂ ਕਰਨਾ ਪਵੇਗਾ।


 


YouTube ਐਪ ਤੇ ਕਿਵੇਂ ਕਰੀਏ ਚੈਟਿੰਗ ?


 

 

  • YouTube ਐਪ ’ਤੇ ਐਕਟੀਵਿਟੀ ਟੈਬ ’ਤੇ ਕਲਿੱਕ ਕਰੋ।


 

  • ਕਲਿੱਕ ਕਰਨ ਤੋਂ ਬਾਅਦ ਸ਼ੇਅਰ ਤੇ ਨੋਟੀਫਿਕੇਸ਼ਨ ਨਾਂ ਦੇ ਸਬਹੈੱਡਸ ਦਿਖਣਗੇ। ਸ਼ੇਅਰ ’ਤੇ ਕਲਿੱਕ ਕਰੋ।


 

  • ਇਸ ਪਿੱਛੋਂ ਕਾਨਟੈਕਸਟ ’ਤੇ ਕਲਿੱਕ ਕਰੋ।


 

  • ਕਾਨਟੈਕਟਸ ਦਿਖਣ ਤਣ ਬਾਅਦ YouTube ਤੁਹਾਨੂੰ ਇਸ ਰੂਪ ਵਿੱਚ ਦਿਖਾਏਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ। ਇਸ ਨੂੰ ਕੁਇੱਕ ਸ਼ਾਰਟਕੱਟ ਦੇ ਰੂਪ ਵਿੱਚ ਵੀ ਜੋੜਿਆ ਜਾ ਸਕਦਾ ਹੈ।


 

  • ਇਸ ਤੋਂ ਇਲਾਵਾ YouTube ਐਡ ਮੋਰ ਵਰਗੀਆਂ ਹੋਰ ਆਪਸ਼ਨਜ਼ ਵੀ ਦਿੰਦਾ ਹੈ।


 

  • ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਦੋਸਤਾਂ ਨੂੰ ਇੱਕ ਇਨਵੀਟੇਸ਼ਨ ਲਿੰਕ ਭੇਜਣਾ ਜਿਸ ਨਾਲ ਉਹ ਇਸ ਨੂੰ ਆਪਣੇ ਕਾਨਟੈਕਟਸ ਵਿੱਚ ਜੋੜ ਸਕਣ।


 

  • ਦੂਜਾ, ਫਾਈਂਡ ਇਨ ਫਾਰ ਫੋਨ ਬੁੱਕ, ਇਸ ਆਸਾਨ ਤਰੀਕੇ ਦੀ ਮਦਦ ਨਾਲ YouTube ਕੋਲ ਤੁਹਾਡੇ ਕਾਨਟੈਕਟਸ ਦੇ ਐਕਸੈੱਸ ਮਿਲ ਜਾਂਦਾ ਹੈ।


 

  • ਇਸ ਪਿੱਛੋਂ ਤੁਹਾਨੂੰ ਟੈਪ ਆਨ ਚੈਟ ’ਤੇ ਕਲਿੱਕ ਕਰਨਾ ਪਵੇਗਾ। ਇਸ ਨਾਲ ਪਰਸਨਲ ਚੈਟ ਵਿੰਡੋ ਖੁੱਲ੍ਹ ਜਾਏਗੀ।


 

  • ਸ਼ੇਅਰਡ ਟੈਬ ਦੀ ਮਦਦ ਨਾਲ ਤੁਸੀਂ ਚੈਟ ਲਈ ਇੱਕ ਗਰੁੱਪ ਵੀ ਬਣਾ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਗਰੁੱਪ ਦਾ ਨਾਂ ਬਣਾਉਣਾ ਪਵੇਗਾ ਤੇ ਉਸ ਪਿੱਛੋਂ ਗਰੁੱਪ ਵਿੱਚ ਦੋਸਤਾਂ ਨੂੰ ਐਡ ਕਰਨਾ ਪਵੇਗਾ।


 

  • ਇਸ ਗੱਲ ’ਤੇ ਧਿਆਨ ਦਿਓ ਕਿ ਯੂਜ਼ਰ ਦਾ YouTube ਨੋਟੀਫਿਕੇਸ਼ਨ ਆਨ ਹੋਵੇ। ਨਹੀਂ ਤਾਂ ਉਸ ਨੂੰ ਨੋਟੀਫਿਕੇਸ਼ਨ ਨਹੀਂ ਮਿਲੇਗਾ।


 

 

 ਵੈਬ ਤੇ ਚੈਟ ਕਰਨ ਲਈ


 

  • YouTube ਵੈਬਸਾਈਟ ’ਤੇ ਲਾਗ ਇਨ ਕਰੋ।


 

  • ਕੁਇੱਕ ਲਾਂਚਰ ਤੇ ਬੇਲ ਵਿਚਾਲੇ ਸ਼ੇਅਰ ਬਟਨ ’ਤੇ ਕਲਿੱਕ ਕਰੋ।


 

  • ਆਈਕਨ ’ਤੇ ਕਲਿੱਕ ਕਰਦਿਆਂ ਹੀ YouTube ਵਿੱਚ ਮੌਜੂਦ ਸਾਰੇ ਕਾਨਟੈਕਟਸ ਸਾਹਮਣੇ ਆ ਜਾਣਗੇ।


 

  • ਨਵੇਂ ਕਾਨਟੈਕਟਸ ਨੂੰ ਜੋੜਨ ਲਈ ‘ਕਾਨਟੈਕਟਸ’ ’ਤੇ ਕਲਿੱਕ ਕਰੋ ਤੇ ਟੈਬ ’ਤੇ ਰਾਈਟ ਕਲਿੱਕ ਕਰੋ।


 

  • ਇਸ ਨਾਲ ਤੁਹਡੇ ਸਾਹਮਣੇ ਕੁਝ ਕਾਨਟੈਕਟਸ ਦੀ ਸੂਚੀ ਆ ਜਾਏਗੀ ਜਿਸ ਨੂੰ ਤੁਸੀਂ ਸ਼ਾਰਟਕਟ ਦੇ ਰੂਪ ਵਿੱਚ ਜੋੜ ਸਕਦੇ ਹੋ।

  • ਜੇ ਲਿਸਟ ਵਿੱਚ ਜਾਣ-ਪਛਾਣ ਦੇ ਨਾਂ ਨਹੀਂ ਆ ਰਹੇ ਤਾਂ ਉਨ੍ਹਾਂ ਨੂੰ ਇਨਵੀਟੇਸ਼ਨ ਲਿੰਕ ਜ਼ਰੀਏ ਜੋੜਿਆ ਜਾ ਸਕਦਾ ਹੈ।


 

  • ਇਹ ਕਸਟਮਾਈਜ਼ਡ ਲਿੰਕ ਹੈ ਜਿਸ ਨੂੰ ਦੋਸਤਾਂ ਨਾਲ ਸ਼ੇਅਰ ਕਰ ਕੇ ਉਨ੍ਹਾਂ ਨਾਲ ਜੁੜਿਆ ਜਾ ਸਕਦਾ ਹੈ।