ਨਵੀਂ ਦਿੱਲੀ: ਕੀ ਕਦੇ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਕਿ ਤੁਸੀਂ ਆਪਣਾ ਫੋਨ ਜੇਬ ‘ਚ ਰੱਖਿਆ ਤੇ ਫੋਨ ਗਾਇਬ ਹੋ ਗਿਆ ਹੋਵੇ। ਜਦੋਂ ਫੋਨ ਗੁੰਮ ਹੋ ਜਾਂਦਾ ਹੈ ਤੇ ਉਸ ਦੇ ਮਿਲਣ ਦੀ ਉਮੀਦ ਨਹੀਂ ਹੁੰਦੀ ਤਾਂ ਅਜਿਹੇ ‘ਚ ਸਮਝ ਨਹੀ ਆਉਂਦਾ ਕਿ ਕੀ ਕੀਤਾ ਜਾਵੇ। ਸਭ ਤੋਂ ਪਹਿਲਾ ਡਰ ਤਾਂ ਇਹੀ ਹੁੰਦਾ ਹੈ ਕਿ ਤੁਹਾਡੇ ਫੋਨ ਤੇ ਡਾਟਾ ਦੀ ਕੋਈ ਗਲਤ ਵਰਤੋਂ ਨਾ ਕਰ ਲਵੇ। ਅਜਿਹੇ ‘ਚ ਜਿੱਥੇ ਆਈਫੋਨ ‘ਚ ਫਾਇੰਡ ਮਾਈ ਡਿਵਾਈਸ ਆਪਸ਼ਨ ਹੈ ਤਾਂ ਐਂਡ੍ਰਾਈਡ ਫੋਨ ‘ਚ ਵੀ ਫਾਇੰਡ ਯੌਰ ਫੋਨ ਦਾ ਫੰਕਸ਼ਨ ਹੈ। ਇਸ ਫੰਕਸ਼ਨ ਨਾਲ ਤੁਸੀਂ ਕਿਸੇ ਵੀ ਫੋਨ ਨੂੰ ਕਿਸੇ ਵੀ ਲੋਕੇਸ਼ਨ ‘ਚ ਟ੍ਰੈਕ ਕਰ ਸਕਦੇ ਹੋ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੇ ਫੋਨ ਨੂੰ ਗੂਗਲ ਐਪਸ ਦੀ ਮਦਦ ਨਾਲ ਲੱਭ ਸਕਦੇ ਹੋ ਪਰ ਕਿਵੇਂ ਆਓ ਤੁਹਾਨੂੰ ਦੱਸਦੇ ਹਾਂ। ਇਸ ਲਈ ਸਮਾਰਟਫੋਨ ਜਾਂ ਕੰਪਿਊਟਰ ‘ਚ ਇੰਟਰਨੈੱਟ ਦੀ ਕਨੈਕਟੀਵਿਟੀ ਤੇ ਗੂਗਲ ਅਕਾਉਂਟ ਦਾ ਲੌਗਇੰਨ ਆਈਡੀ ਤੇ ਪਾਸਵਰਡ ਜ਼ਰੂਰੀ ਹੈ। ਹੁਣ ਜਾਣੋ ਕੀ ਕਰਨਾ ਹੈ: ਸਭ ਤੋਂ ਪਹਿਲਾ ਕੰਪਿਊਟਰ ਜਾਂ ਸਮਾਰਟਫੋਨ ‘ਤੇ www.maps.google.co.in ਖੋਲ੍ਹੋ। ਗੂਗਲ ਅਕਾਉਂਟ ‘ਚ ਲੌਗ ਇੰਨ ਕਰੋ। ਇਸ ਤੋਂ ਬਾਅਦ ਰਾਈਟ ਸਾਈਡ ‘ਚ ਤਿੰਨ ਲਾਈਨ ‘ਤੇ ਕਲਿੱਕ ਕਰੋ ਜੋ ਤੁਹਾਨੂੰ ਟੌਪ ਕੌਰਨਰ ‘ਚ ਮਿਲ ਜਾਣਗੇ। ਹੁਣ ਆਪਣਾ ਟਾਈਮਲਾਈਨ ਆਪਸ਼ਨ ਚੁਣੋਂ। ਇਸ ਤੋਂ ਬਾਅਦ ਸਾਲ, ਮਹੀਨਾ ਤੇ ਦਿਨ ਪਾਉਣਾ ਹੈ ਜਿਸ ਤੋਂ ਬਾਅਦ ਤੁਹਾਡਾ ਡਿਵਾਇਸ ਲੋਕੇਟ ਹੋਣਾ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਮੈਪਸ ਤੁਹਾਨੂੰ ਡਿਵਾਈਸ ਦੀ ਹਿਸਟਰੀ ਨਾਲ ਲੋਕੇਸ਼ਨ ਦਿਖਾਉਣਾ ਸ਼ੁਰੂ ਕਰ ਦਵੇਗਾ। ਇਸ ਲਈ ਤੁਹਾਡਾ ਫੋਨ ਬੰਦ ਨਹੀਂ ਹੋਣਾ ਚਾਹੀਦਾ।