ਨਵੀਂ ਦਿੱਲੀ: ਆਈਪੀਐਲ ਦੀ ਸ਼ੁਰੂਆਤ ਹੋਏ ਕਾਫੀ ਸਮਾਂ ਹੋ ਗਿਆ ਹੈ। ਫੇਸਬੁੱਕ ਦੇ ਮੈਨੇਜਿੰਗ ਪਲੇਟਫਾਰਮ ਵ੍ਹੱਟਸਐਪ ਨੇ ਸਪੈਸ਼ਲ ਕ੍ਰਿਕਟਫੀਚਰ ਨੂੰ ਲੌਂਚ ਕੀਤਾ ਹੈ। ਇਹ ਫਿਲਹਾਲ ਐਂਡ੍ਰਾਇਡ ‘ਤੇ ਉਪਲਬਧ ਹੈ, ਜਲਦੀ ਹੀ ਇਹ ਫੀਚਰ iOS ‘ਤੇ ਵੀ ਆ ਜਾਵੇਗਾ।
ਜੇਕਰ ਤੁਸੀਂ ਕ੍ਰਿਕੇਟ ਫੈਨ ਹੋ ਤਾਂ ਇਸ ਦੇ ਪੂਰੇ ਪ੍ਰੋਸੈਸ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੋਵੇਗਾ। ਜਿਵੇਂ ਕਿ ਤੁਹਾਡੇ ਫੋਨ ‘ਚ ਵ੍ਹੱਟਸਐਪ ਦਾ ਲੈਟੇਸਟ ਵਰਜਨ ਹੋਣਾ ਚਾਹੀਦਾ ਹੈ। ਆਓ ਹੁਣ ਜਾਣੋ ਕ੍ਰਿਕੇਟ ਸਟਿਕਰਸ ਡਾਉਨਲੋਡ ਕਰਨ ਦਾ ਤਰੀਕਾ:
ਸਭ ਤੋਂ ਪਹਿਲਾਂ ਹੋਮ ਸਕਰੀਨ ‘ਤੇ ਆਪਣਾ ਵ੍ਹੱਟਸਐਪ ਖੋਲ੍ਹੋ।
ਹੁਣ ਚੈਟ ਵਿੰਡੋ ‘ਚ ਜਾਓ ਤੇ ਇਮੋਜ਼ੀ ਸਕਰੀਨ ਨੂੰ ਚੁਣੋ।
ਸਟਿੱਕਰ ਆਪਸ਼ਨ ‘ਤੇ ਕਲਿੱਕ ਕਰੋ ਤੇ ਇਮੋਜ਼ੀ ਸਕਰੀਨ ਨੂੰ ਚੁਣੋ।
ਹੁਣ +ਆਪਸ਼ਨ ‘ਤੇ ਕਲਿੱਕ ਕਰੋ ਜੋ ਤੁਹਾਡੀ ਰਾਈਟ ਸਾਈਡ ‘ਚ ਹੋਵੇਗਾ।
ਹੁਣ ਕ੍ਰਿਕਟ ਮੈਚਅਪ ਨਾਂ ਦੇ ਕਈ ਸਟਿੱਕਰ ਆਪਸ਼ਨ ‘ਤੇ ਕਲਿੱਕ ਕਰੋ।
ਇਸ ਪੈਕ ਨੂੰ ਡਾਊਨਲੋਡ ਕਰੋ।
ਇੱਕ ਵਾਰ ਡਾਊਨਲੋਡ ਹੋਣ ‘ਤੇ ਵ੍ਹੱਟਸਐਪ ਸਟਿਕਰ ਸੈਕਸ਼ਨ ‘ਤੇ ਜਾਓ ਤੇ ਆਈਕਨ ਪੈਕ ‘ਤੇ ਕਲਿੱਕ ਕਰੋ।
ਹੁਣ ਸੈਂਡ ਕਰਨ ਲਈ ਸਟਿੱਕਰਸ ‘ਤੇ ਕਲਿੱਕ ਕਰੋ।