ਨਵੀਂ ਦਿੱਲੀ: ਵ੍ਹੱਟਸਐਪ ਦੀ ਵਰਤੋਂ ਕਰਨਾ ਹੁਣ ਲੋਕਾਂ ਲਈ ਵੱਡੀ ਜ਼ਰੂਰਤ ਬਣ ਗਿਆ ਹੈ। ਨੌਜਵਾਨਾਂ ਤੋਂ ਲੈ ਕੇ ਬੁੱਢਿਆਂ ਤਕ ਸਾਰੇ ਸੰਦੇਸ਼, ਤਸਵੀਰਾਂ ਜਾਂ ਵੀਡੀਓ ਭੇਜਣ ਲਈ ਵ੍ਹੱਟਸਐਪ ਚੈਟ ਕਰਦੇ ਹਨ। ਕਦੇ ਸਮਾਂ ਅਜਿਹਾ ਆਉਂਦਾ ਹੈ ਕਿ ਤੁਹਾਨੂੰ ਵ੍ਹੱਟਸਐਪ ਚੈਟ ਦਾ ਬੈਕਅੱਪ ਚਾਹੀਦਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡਾ ਫ਼ੋਨ ਗੁਆਚ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤੇ ਤੁਸੀਂ ਨਵਾਂ ਫ਼ੋਨ ਲੈਂਦੇ ਹੋ ਤਾਂ ਤੁਹਾਨੂੰ ਅਸ ਬੈਕਅੱਪ ਦੀ ਲੋੜ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਆਪਣਾ ਚੈਪ ਬੈਕਅੱਪ ਮੁੜ ਤੋਂ ਪ੍ਰਾਪਤ ਕਰ ਸਕਦੇ ਹੋ-

 

1. ਸਭ ਤੋਂ ਪਹਿਲਾਂ ਵ੍ਹੱਟਸਐਪ ਖੋਲ੍ਹ ਕੇ ਸੈਟਿੰਗ ਵਿੱਚ ਜਾਓ।

2. ਸੈਟਿੰਗ ਵਿੱਚ ਜਾ ਕੇ ਚੈਟ 'ਤੇ ਕਲਿੱਕ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਚੈਟ ਬੈਕਅੱਪ ਕਰ ਸਕਦੇ ਹੋ। ਚੈਟ ਬੈਕਅੱਪ ਸਿਰਫ਼ ਗੂਗਲ ਡ੍ਰਾਈਵ ਵਿੱਚ ਕੀਤਾ ਜਾ ਸਕਦਾ ਹੈ। ਇਸ ਬੈਕਅੱਪ ਨੂੰ ਰੋਜ਼ਾਨਾ, ਹਫ਼ਤਾਵਰੀ ਜਾਂ ਮਹੀਨਾਵਾਰ ਲਾਇਆ ਜਾ ਸਕਦਾ ਹੈ।

3. ਇਸ ਤੋਂ ਬਾਅਦ ਗੂਗਲ ਅਕਾਊਂਟ ਚੁਣਨਾ ਹੋਵੇਗਾ, ਜਿਸ ਵਿੱਚ ਤੁਸੀਂ ਬੈਕਅੱਪ ਲੈਣਾ ਚਾਹੁੰਦੇ ਹੋ।

4. ਇਸ ਤੋਂ ਬਾਅਦ ਤੁਹਾਨੂੰ ਬੈਕਅੱਪ ਕਰਨ ਲਈ ਵਾਈ-ਫਾਈ ਤੇ ਮੋਬਾਈਲ ਡੇਟਾ ਚੁਣਨਾ ਹੋਵੇਗਾ।

5. ਤੁਸੀਂ ਵੀਡੀਓ ਨੂੰ ਵੀ ਬੈਕਅੱਪ ਕਰ ਸਕਦੇ ਹੋ, ਜੇਕਰ ਗੂਗਲ ਡ੍ਰਾਈਵ ਦੀ ਸਟੋਰੇਜ ਛੇਤੀ ਭਰਨ ਦਾ ਖ਼ਦਸ਼ਾ ਹੈ ਤਾਂ ਇਸ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ।

6. ਗੂਗਲ ਡ੍ਰਾਈਵ ਤੇ ਅਕਾਊਂਟ ਨੂੰ ਚੁਣਨ ਤੋਂ ਬਾਅਦ ਤੁਸੀਂ ਪੂਰੇ ਮੈਸੇਜ ਤੇ  ਬੈਕਅੱਪ ਨੂੰ ਆਨਲਾਈਨ ਹੀ ਸੁਰੱਖਿਅਤ ਰੱਖ ਸਕਦੇ ਹੋ। ਲੋੜ ਪੈਣ 'ਤੇ ਇਸ ਬੈਕਅੱਪ ਨੂੰ ਮੁੜ ਤੋਂ ਪ੍ਰਾਪਤ ਕੀਤਾ ਜਾ ਚੁੱਕਾ ਹੈ।