ਨਵੀਂ ਦਿੱਲੀ: ਕਾਊਂਟਰਪੁਆਇੰਟ ਦੀ ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਇਸ ਸਾਲ ਸਭ ਤੋਂ ਜ਼ਿਆਦਾ ਵਿਕਣ ਵਾਲੇ ਸਮਾਰਟਫੋਨ ਦੀ ਲਿਸਟ ਵਿੱਚ ਸ਼ਿਓਮੀ ਦੇ 4 ਫੋਨ ਸ਼ਾਮਲ ਹਨ। ਭਾਰਤ ਵਿੱਚ ਸ਼ਿਓਮੀ ਦੇ ਫੋਨ ਸਭ ਤੋਂ ਜ਼ਿਆਦਾ ਵਿਕਦੇ ਹਨ। ਹੁਣ ਸ਼ਿਓਮੀ ਨੇ ਕੁਝ ਵੱਖਰਾ ਲਾਂਚ ਕਰਨ ਦਾ ਇਰਾਦਾ ਕੀਤਾ ਹੈ। ਸ਼ਿਓਮੀ ਨੇ ਜਾਣਕਾਰੀ ਦਿੱਤੀ ਕਿ ਉਹ ਚਾਰ ਪ੍ਰੋਡਕਟ ਲਾਂਚ ਕਰੇਗਾ ਜਿਨ੍ਹਾਂ ਵਿੱਚ ਰੋਲਬਰਾਲ ਪੈੱਨ, ਮੀ ਟਰੈਵਲ ਯੂ ਆਕਾਰ ਦੇ ਸਿਰ੍ਹਾਣੇ, ਆਈ ਲਵ ਮੀ ਟੀ-ਸ਼ਰਟ ਤੇ ਮੀ ਬੈਂਡ 2 ਤੇ ਮੀ ਬੈਂਡ HRX ਲਈ ਚਾਰਜਿੰਗ ਕੇਬਲ ਸ਼ਾਮਲ ਹਨ।

 

ਇਹ ਸਾਰੇ ਪ੍ਰੋਡਕਟ ਸ਼ਿਓਮੀ ਇੰਡੀਆ ਦੀ ਵੈੱਬਸਾਈਟ Mi.com ’ਤੇ ਸ਼ੁੱਕਰਵਾਰ 15 ਜੂਨ ਦੀ ਅੱਧੀ ਰਾਤ ਤੋਂ ਉਪਲੱਬਧ ਹੋਣਗੇ। ਕੀਮਤ 129 ਰੁਪਏ ਤੋਂ ਲੈ ਕੇ 999 ਰੁਪਏ ਦੇ ਵਿੱਚ ਹੈ।

 

ਮੀ ਰੋਲਰ ਬਾਲ ਪੈੱਨ ਐਲੂਮੀਨੀਅਮ ਬਾਡੀ ਵਾਲਾ ਪੈੱਨ ਹੈ ਜਿਸ ਦੀ ਕੀਮਤ 179 ਰੁਪਏ ਹੈ। ਟਰੈਵਲ U ਸ਼ੇਪਡ ਪਿੱਲੋ ਕੌਟਨ ਤੇ ਕੁਦਰਤੀ ਲੈਟੇਕਸ ਨਾਲ ਬਣਾਇਆ ਗਿਆ ਹੈ, ਇਸ ਦੀ ਕੀਮਤ 999 ਰੁਪਏ ਹੈ। ਆਈ ਲਵ ਮੀ ਟੀ-ਸ਼ਰਟ ਨੂੰ ਫੈਬਰਿਕ ਬਲੈਂਡ ਤੋਂ ਬਣਾਇਆ ਗਿਆ ਹੈ। ਇਹ ਗ੍ਰੇ ਤੇ ਬਿਜ ਰੰਗਾਂ ਵਿੱਚ ਉਪਲੱਭਦ ਹੈ ਤੇ ਇਸ ਦੀ ਕੀਮਤ 399 ਰੁਪਏ ਹੈ।  Mi Band 2 ਤੇ Mi Band HRX ਲਈ ਇੱਕ ਚਾਰਜਿੰਗ ਕੇਬਲ 129 ਰੁਪਏ ਵਿੱਚ ਲਾਂਚ ਕੀਤਾ ਗਿਆ ਹੈ।