ਚੰਡੀਗੜ੍ਹ: ਜੇ ਤੁਸੀਂ ਇੱਕੋ ਫੋਨ ’ਤੇ ਦੋ Whatsapp ਅਕਾਊਂਟ ਚਲਾਉਣਾ ਚਾਹੋ ਤਾਂ ਇਹ ਸੰਭਵ ਨਹੀਂ ਹੈ ਪਰ ਸ਼ਿਓਮੀ, ਸੈਮਸੰਗ, ਵੀਵੋ, ਓਪੋ, ਹੁਵਾਵੇ ਤੇ ਆਨਰ ਵਰਗੀਆਂ ਕੰਪਨੀਆਂ ਹੁਣ ਡੂਅਲ ਐਪਸ ਤੇ ਡੂਅਲ ਮੋਡ ਦੇ ਫੀਚਰਸ ਦੇ ਰਹੀਆਂ ਹਨ ਜੋ ਯੂਜ਼ਰ ਨੂੰ ਇੱਕ ਹੀ ਐਪ ਦੀ ਮਦਦ ਨਾਲ ਦੋ ਵੱਖ-ਵੱਖ ਅਕਾਊਂਟ ਚਲਾਉਣ ਵਿੱਚ ਮਦਦ ਕਰਨਗੀਆਂ।

ਇਨ੍ਹਾਂ ਸਮਾਰਟਫੋਨਾਂ ਵਿੱਚ ਇਸ ਨਾਂ ਨਾਲ ਡੂਅਲ ਐਪ ਫੀਚਰ ਮੌਜੂਦ ਹਨ-

  •       ਸੈਮਸੰਗ ਡੂਅਲ ਮੈਸੇਂਜਰ: ਸੈਟਿੰਗ- ਐਡਵਾਂਸ ਫੀਚਰ- ਡੂਅਲ ਮੈਸੇਂਜਰ

  •        ਸਿਓਮੀ MIUI: ਡੂਅਲ ਐਪਸ; ਸੈਟਿੰਗ- ਡੂਅਲ ਐਪਸ

  •        ਓਪੋ: ਕਲੋਨ ਐਪਸ; ਸੈਟਿੰਗ- ਕਲੋਨ ਐਪਸ

  •        ਵੀਵੋ: ਐਪ ਕਲੋਨ; ਸੈਟਿੰਗ: ਐਪ ਕਲੋਨ

  •        ਆਸੂਸ: ਟਵਿਨ ਐਪਸ; ਸੈਟਿੰਗ- ਟਵਿਨ ਐਪਸ

  •        ਹੁਵਾਵੇ ਤੇ ਆਨਰ: ਐਪ ਟਵਿਨ; ਸੈਟਿੰਗ - ਟਵਿਨ ਐਪ




ਇਨ੍ਹਾਂ ਫੀਚਰਸ ਨੂੰ ਆਪਣੇ ਸਮਾਰਟਫੋਨ ਵਿੱਚ ਇਸ ਤਰ੍ਹਾਂ ਇਸਤੇਮਾਲ ਕਰੋ-

  •        ਸਭ ਤੋਂ ਪਹਿਲਾਂ ਆਪਣੇ ਫੋਨ ਵਿੱਚ ਡੂਅਲ ਐਪ ਸੈਟਿੰਗ ਖੋਲ੍ਹੋ।

  •        ਇਸ ਤੋਂ ਬਾਅਦ ਜਿਸ ਐਪ ਦਾ ਡੁਪਲੀਕੇਟ ਬਣਾਉਣਾ ਹੈ ਉਸ ਨੂੰ ਸਿਲੈਕਟ ਕਰੋ।

  •        ਹੁਣ ਪ੍ਰੋਸੈਸ ਖ਼ਤਮ ਹੋਣ ਤਕ ਇੰਤਜ਼ਾਰ ਕਰੋ।


  •        ਹੁਣ ਹੋਮ ਸਕਰੀਨ ’ਤੇ ਜਾਓ ਤੇ ਦੂਜੇ ਵ੍ਹੱਟਸਐਪ ਦੇ ਲੋਗੋ ’ਤੇ ਕਲਿੱਕ ਕਰੋ ਜੋ ਐਪ ਲਾਂਚਰ ਵਿੱਚ ਦਿਖਾਈ ਦਏਗਾ।

  •        ਇਸ ਪਿੱਛੋਂ ਕਿਸੇ ਹੋਰ ਨੰਬਰ ਦੀ ਮਦਦ ਨਾਲ ਵ੍ਹੱਟਸਐਪ ਦੀ ਸ਼ੁਰੂਆਤ ਕਰੋ।




ਹਾਲਾਂਕਿ ਕਈ ਅਜਿਹੇ ਫੋਨ ਹਨ ਜੋ ਡੂਅਲ ਐਪ ਫੀਚਰ ਨਾਲ ਨਹੀਂ ਆਉਂਦੇ, ਜਿਵੇਂ ਸਟਾਕ ਐਂਡ੍ਰੌਇਡ ਤੇ ਐਂਡ੍ਰੌਇਡ ਵਨ। ਇਨ੍ਹਾਂ ਲਈ ਹੋਰ ਐਪ ਦੀ ਮਦਦ ਲੈਣੀ ਪੈਂਦੀ ਹੈ ਜਿਨ੍ਹਾਂ ਵਿੱਚ ਪੈਰਲਲ, ਡੂਅਲ ਐਪ ਵਿਜ਼ਰਡ, ਡੂਬਲ ਐਪ ਤੇ ਹੋਰ ਸ਼ਾਮਲ ਹਨ।