ਚੰਡੀਗੜ੍ਹ: ਕੁਝ ਸਾਲ ਪਹਿਲਾਂ ਸਿਰਫ ਐਪਲ ਆਈਫੋਨ ਹੀ ਲੋਕਾਂ ਦੀ ਪਹਿਲੀ ਪਸੰਦ ਹੁੰਦਾ ਸੀ। ਕੁਝ ਲੋਕ ਅਜੇ ਵੀ ਇਸ ਬ੍ਰਾਂਡ ਪਿੱਛੇ ਪਾਗਲ ਹਨ ਤੇ ਹਮੇਸ਼ਾ ਇਹੀ ਫੋਨ ਖਰੀਦਦੇ ਹਨ, ਪਰ ਹੁਣ ਵਨਪਲੱਸ ਇਸ ਬ੍ਰਾਂਡ ਨੂੰ ਸਖ਼ਤ ਸਖ਼ਤ ਟੱਕਰ ਦੇ ਰਿਹਾ ਹੈ। ਮੋਬਾਈਲ ਇੰਡਸਟਰੀ ਕੰਜ਼ਿਊਮਰ ਇੰਸਾਈਟ MICI ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਐਪਲ ਨਹੀਂ, ਬਲਕਿ ਵਨਪਲੱਸ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸਮਾਰਟਫੋਨ ਹੈ।

ਇੱਕ ਸਰਵੇਖਣ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ 36 ਫੀਸਦੀ ਲੋਕ ਅਜੇ ਵੀ ਇਸ ਗੱਲ ਨੂੰ ਮੰਨਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਕੋਈ ਪ੍ਰੀਮੀਅਮ ਸਮਾਰਟਫੋਨ ਲੈਣਾ ਚਾਹੀਦਾ ਹੈ ਤਾਂ ਉਹ ਵਨਪਲੱਸ ਹੀ ਹੋਵੇਗਾ। ਸਰਵੇਖਣ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ 18-32 ਸਾਲ ਦੀ ਉਮਰ ਦੇ 59 ਫੀਸਦੀ ਲੋਕਾਂ ਦੀ ਪਹਿਲੀ ਪਸੰਦ ਵਨਪਲੱਸ ਹੈ। ਇਸਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਹੈ ਕਿ ਐਪਲ ਤੇ ਸੈਮਸੰਗ ਦੇ ਫ਼ੋਨ ਦੀ ਵਰਤੋਂ ਕਰਨ ਵਾਲੇ ਸਭ ਤੋਂ ਜ਼ਿਆਦਾ ਫੋਨ ਬਦਲਦੇ ਹਨ ਤੇ ਉਨ੍ਹਾਂ ਦੀ ਵੀ ਪਹਿਲੀ ਪਸੰਦ ਵਨਪਲੱਸ ਹੀ ਹੈ।

ਵਨਪਲੱਸ ਅਜਿਹਾ ਪ੍ਰੀਮੀਅਮ ਸਮਾਰਟਫੋਨ ਹੈ ਜੋ ਐਪਲ ਤੇ ਸੈਮਸੰਗ ਦੇ ਮੁਕਾਬਲੇ ਕਾਫੀ ਅਲੱਗ ਹੈ ਤੇ ਇਸਦੀ ਕੀਮਤ ਵੀ ਬਹੁਤ ਘੱਟ ਹੈ। ਸਰਵੇਖਣ ਮੁਤਾਬਕ ਐਪਲ 34 ਫੀ ਸਦੀ ਨਾਲ ਦੂਜੇ ਨੰਬਰ ’ਤੇ ਹੈ। ਸੈਮਸੰਗ ਦੀ ਗੱਲ ਕੀਤੀ ਜਾਏ ਤਾਂ 18 ਫੀਸਦੀ ਨਾਲ ਇਹ ਬਰਾਂਡ ਤੀਜੇ ਨੰਬਰ 'ਤੇ ਬਣਿਆ ਹੋਇਆ ਹੈ।