ਨਵੀਂ ਦਿੱਲੀ: ਤਾਇਵਾਨੀ ਕੰਪਨੀ HTC ਨੇ ਆਪਣੇ ਗਾਹਕਾਂ ਲਈ ਇੰਡ੍ਰਾਇਡ ਓਰੀਓ ਅਪਡੇਟ ਦਾ ਐਲਾਨ ਕੀਤਾ ਹੈ। HTC U11 ਸਮਾਰਟਫੋਨ ਗਾਹਕ ਆਪਣੇ ਡਿਵਾਈਸ ਵਿੱਚ ਲੇਟੈਸਟ ਆਪਰੇਟਿੰਗ ਸਿਸਟਮ 8.0 ਓਰੀਓ ਅਪਡੇਟ ਲੈ ਸਕਣਗੇ। ਇਸ ਫਾਈਲ ਦਾ ਸਾਈਜ਼ 1.48 ਜੀਬੀ ਹੋਵੇਗਾ। ਇਸ ਨਵੇਂ ਸਾਫ਼ਟਵੇਅਰ ਤੋਂ HTC U11 ਦਾ ਸਿਸਟਮ ਹੋਰ ਬੇਹਤਰ ਹੋ ਸਕੇਗਾ।
HTC ਇੰਡੀਆ ਨੇ ਟਵਿੱਟਰ 'ਤੇ ਇਸ ਨਵੇਂ ਅਪਡੇਟ ਦਾ ਐਲਾਨ ਕਰਦੇ ਹੋਏ ਲਿਖਿਆ ਕਿ HTC U11 ਲਈ ਓਰੀਓ ਅਪਡੇਟ ਸ਼ੁਰੂ ਹੋ ਚੁੱਕਾ ਹੈ। ਨਵੇਂ ਅਪਡੇਟ ਵਿੱਚ ਕਈ ਨਵੇਂ ਫ਼ੀਚਰ ਹਨ। HTC U11 ਸਮਾਰਟਫੋਨ ਵਿੱਚ 5.5 ਇੰਚ ਦੀ ਐਚਡੀ ਡਿਸਪਲੇ ਹੈ। ਇਸ ਨੂੰ ਸੁਰੱਖਿਅਤ ਰੱਖਣ ਲਈ ਗੋਰਿੱਲਾ ਗਲਾਸ ਵੀ ਦਿੱਤਾ ਗਿਆ ਹੈ।
ਕੰਪਨੀ ਨੇ ਭਾਰਤ ਵਿੱਚ HTC U11 ਸਮਾਰਟਫੋਨ ਦੇ 128 ਜੀਬੀ ਸਟੋਰੇਜ ਵੈਰੀਐਂਟ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਵਿੱਚ 835 ਕਵਾਲਕੌਮ ਦਾ ਪ੍ਰੋਸੈਸਰ ਹੈ। ਰੈਮ ਇਸ ਫ਼ੋਨ ਵਿੱਚ 8 ਜੀਬੀ ਦਿੱਤੀ ਗਈ ਹੈ। ਫ਼ੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ ਆਟੋ ਫੇਸ ਡਿਟੈਕਸ਼ਨ ਤਕਨੀਕ ਦੇ ਨਾਲ ਆਉਂਦਾ ਹੈ। ਸੈਲਫੀ ਲਈ ਫ਼ਰੰਟ ਕੈਮਰਾ 16 ਮੈਗਾਪਿਕਸਲ ਦਾ ਹੈ। ਫ਼ੋਨ ਵਿੱਚ 3000 ਐਮਏਐਚ ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।