ਨਵੀਂ ਦਿੱਲੀ: ਚਾਈਨੀਜ਼ ਸਮਾਰਟਫ਼ੋਨ ਕੰਪਨੀ ਵੀਵੋ ਇਸ ਸਾਲ ਆਪਣਾ ਧਮਾਕੇਦਾਰ ਫ਼ੋਨ Xplay7 ਲਾਂਚ ਕਰ ਸਕਦਾ ਹੈ। ਖ਼ਬਰ ਹੈ ਕਿ ਇਹ ਆਈਫੋਨ ਤੇ ਸੈਮਸੰਗ ਗਲੈਕਸੀ S9 ਨੂੰ ਟੱਕਰ ਦੇਵੇਗਾ। ਵੀਵੋ ਦੇ ਇਸ ਸਮਾਰਟਫ਼ੋਨ ਨੂੰ ਲੈ ਕੇ ਚੀਨੀ ਸੋਸ਼ਲ ਮੀਡੀਆ ਵੈੱਬਸਾਈਟ ਵੀਬੋ 'ਤੇ ਇੱਕ ਸਕਰੀਨ ਸ਼ਾਟ ਸਾਹਮਣੇ ਆਇਆ ਹੈ।


ਇਸ ਸਕਰੀਨ ਸ਼ਾਟ ਮੁਤਾਬਕ ਵੀ ਇਹ ਸਮਾਰਟਫ਼ੋਨ ਦੁਨੀਆ ਦਾ ਪਹਿਲਾ ਅਜਿਹਾ ਫ਼ੋਨ ਹੋਵੇਗਾ ਜਿਸ ਵਿੱਚ 10 ਜੀਬੀ ਰੈਮ ਹੋਵੇਗੀ। ਇਸ ਦੇ ਨਾਲ ਹੀ ਕੰਪਨੀ ਵਨ ਪਲੱਸ ਤੇ ਰੇਜ਼ਰ ਦੇ ਸਮਾਰਟਫ਼ੋਨ ਤੋਂ ਵੀ ਅੱਗੇ ਨਿਕਲ ਜਾਵੇਗੀ। ਇਹ ਦੋਵੇਂ ਕੰਪਨੀਆਂ ਦੇ 8 ਜੀਬੀ ਰੈਮ ਵਾਲੇ ਫ਼ੋਨ ਬਾਜ਼ਾਰ ਵਿੱਚ ਮੌਜੂਦ ਹਨ।

ਲੀਕ ਹੋ ਰਹੀਆਂ ਖ਼ਬਰਾਂ ਮੁਤਾਬਕ Xplay7 ਵਿੱਚ ਸਨੈਪਡ੍ਰੈਗਨ 845 ਪ੍ਰੋਸੈਸਰ ਤੇ 256 ਜੀਬੀ/512 ਜੀਬੀ ਸਟੋਰੇਜ ਹੋ ਸਕਦੀ ਹੈ। ਜੇਕਰ ਇਹ ਖ਼ਬਰ ਸਹੀ ਸਾਬਤ ਹੁੰਦੀ ਹੈ ਤਾਂ ਇਹ ਵੀਵੋ ਦਾ ਪਹਿਲਾ ਸਮਾਰਟਫ਼ੋਨ ਹੋਵੇਗਾ ਜਿਹੜਾ ਸਨੈਪਡ੍ਰੈਗਨ 845 ਚਿੱਪ ਨਾਲ ਆਵੇਗਾ ਕਿਉਂਕਿ ਕੰਪਨੀ ਹੁਣ ਤੱਕ ਆਪਣੇ ਸਮਾਰਟਫ਼ੋਨ ਵਿੱਚ ਮਿਡ-ਰੇਂਜ ਸਨੈਪਡ੍ਰੈਗਨ ਚਿਪਸੇਟ ਜਾਂ ਮੀਡੀਆਟੇਕ ਚਿੱਪ ਇਸਤੇਮਾਲ ਕਰਦੀ ਆਈ ਹੈ। ਨਾਲ ਹੀ ਇਸ ਵਿੱਚ ਕੰਪਨੀ 4K OLED ਸਕਰੀਨ ਦੇ ਸਕਦੀ ਹੈ।