ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ ਬਾਜ਼ਾਰ ਵਿੱਚ ਲਾਂਚ ਕਰ ਦਿੱਤਾ ਹੈ। ਇਸ ਸਮਾਰਟ ਫ਼ੋਨ ਦੀ ਕੀਮਤ 3299 ਯੁਆਨ (ਕਰੀਬ 32,500 ਰੁਪਏ) ਰੱਖੀ ਗਈ ਹੈ। ਇਹ 25 ਜਨਵਰੀ ਤੋਂ ਵਿਕਣਾ ਸ਼ੁਰੂ ਹੋ ਜਾਵੇਗਾ। ਇਸ ਦੀ ਪ੍ਰੀ ਬੁਕਿੰਗ 15 ਜਨਵਰੀ ਤੋਂ ਸ਼ੁਰੂ ਹੋ ਗਈ ਹੈ।

U11 EYEs ਦੀ ਸਭ ਤੋਂ ਵੱਡੀ ਖ਼ੂਬੀ ਇਸ ਦੀ ਬੈਟਰੀ ਹੈ। ਇਸ ਫ਼ੋਨ ਵਿੱਚ ਕੰਪਨੀ ਨੇ 3930 ਐਮਏਐਚ ਦੀ ਬੈਟਰੀ ਦਿੱਤੀ ਹੈ। ਡੁਅਲ ਸਿਮ ਵਾਲੇ ਇਸ ਇਨਡ੍ਰਾਇਡ ਸਮਾਰਟ ਫ਼ੋਨ ਵਿੱਚ ਇਨਡ੍ਰਾਇਡ 7.1 ਨੌਗਟ ਓਐਸ ਹੈ। ਇਸ ਵਿੱਚ 6 ਇੰਚ ਦੀ ਸਕਰੀਨ ਹੈ ਜੋ ਕਿ 1080x2160 ਪਿਕਸਲ ਦੀ ਹੈ। ਇਹ ਸਮਾਰਟ ਫ਼ੋਨ 18:9 ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿੱਚ ਔਕਟਾਕੋਰ ਕਵਾਲਕੌਮ ਸਨੈਪਡ੍ਰੈਗਨ 652 ਤੇ 4 ਜੀਬੀ ਰੈਮ ਹੈ।

ਆਪਟੀਕਸ U11 EYEs ਅਲਟ੍ਰਾਪਿਕਸਲ ਦਾ ਰਿਅਰ ਸੈਂਸਰ ਕੈਮਰਾ ਦਿੱਤਾ ਗਿਆ ਹੈ। ਰਿਅਰ ਕੈਮਰਾ PDAF ਅਤੇ ਆਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ ਨਾਲ ਹੈ। ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ। ਸਮਾਰਟਫ਼ੋਨ ਵਿੱਚ 64 ਜੀਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐਸਡੀ ਕਾਰਡ ਨਾਲ 2 ਟੀਬੀ ਤੱਕ ਵਧਾਇਆ ਜਾ ਸਕਦਾ ਹੈ।