ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ ਹੈ। ਜਿਨ੍ਹਾਂ ਨੇ ਕ੍ਰੈਡਿਟ ਕਾਰਡ ਰਾਹੀਂ ਇਹ ਫ਼ੋਨ ਖ਼ਰੀਦਿਆ ਸੀ, ਉਨ੍ਹਾਂ ਦੇ ਕਾਰਡ ਨਾਲ ਛੇੜਛਾੜ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ।

ਵਨ ਪਲੱਸ ਫੋਰਮ 'ਤੇ ਕਰੀਬ 70 ਗਾਹਕਾਂ ਨੇ ਕ੍ਰੈਡਿਟ ਕਾਰਡ ਨਾਲ ਫਰਾਡ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਇਸ ਮੁਤਾਬਕ ਪਿਛਲੇ ਚਾਰ ਮਹੀਨਿਆਂ ਵਿੱਚ ਉਨ੍ਹਾਂ ਦੇ ਕ੍ਰੈਡਿਟ ਕਾਰਡ ਰਾਹੀਂ ਟ੍ਰਾਂਜੈਕਸ਼ਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਡ ਨੂੰ ਵਨ ਪਲੱਸ ਦੀ ਵੈੱਬਸਾਈਟ 'ਤੇ ਗਾਹਕਾਂ ਨੇ ਇਸਤੇਮਾਲ ਕੀਤਾ ਸੀ।

ਹੁਣ ਵਨ ਪਲੱਸ ਕੰਪਨੀ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਕ੍ਰੈਡਿਟ ਕਾਰਡ ਫਰਾਡ ਨੂੰ ਲੈ ਕੇ ਸਭ ਤੋਂ ਪਹਿਲਾਂ ਪਿਛਲੇ ਹਫ਼ਤੇ ਇੱਕ ਗਾਹਕ ਨੇ ਫੋਰਮ 'ਤੇ ਲਿਖਿਆ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਅਜਿਹੀਆਂ ਸ਼ਿਕਾਇਤਾਂ ਕੀਤੀਆਂ। ਖ਼ਰੀਦਦਾਰਾਂ ਮੁਤਾਬਕ ਉਨ੍ਹਾਂ ਦੇ ਕ੍ਰੈਡਿਟ ਕਾਰਡ ਨਾਲ ਫਰਾਡ ਟ੍ਰਾਂਜੈਕਸ਼ਨ ਦੀ ਕੋਸ਼ਿਸ਼ ਕੀਤੀ ਗਈ।

ਵਨ ਪਲੱਸ ਕੰਪਨੀ ਨੇ ਨਵੰਬਰ 2017 ਵਿੱਚ ਇਹ ਫ਼ੋਨ ਲਾਂਚ ਕੀਤਾ ਸੀ। ਇਸ ਵਿੱਚ 6.1 ਇੰਚ ਦੀ ਐਚਡੀ ਸਕਰੀਨ ਹੈ। ਪ੍ਰੋਸੈੱਸਰ 2.45GHz ਓਕਟਾਕੋਰ ਸਨੈਪਡ੍ਰੈਗਨ 835 ਹੈ ਤੇ 8 ਜੀਬੀ ਤੇ 128 ਜੀਬੀ ਸਟੋਰੇਜ ਦਿੱਤੀ ਗਈ ਹੈ। ਫ਼ਿਲਹਾਲ ਇਹ ਸਿਰਫ਼ ਮਿੱਡਨਾਈਟ ਬਲੈਕ ਕਲਰ ਵਿੱਚ ਹੀ ਮੌਜੂਦ ਹੈ।

ਇਸ ਫ਼ੋਨ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਦੇ ਪਿਛਲੇ ਪਾਸੇ ਡਬਲ ਕੈਮਰਾ ਦਿੱਤਾ ਗਿਆ ਹੈ। ਇਸ ਵਾਰ ਕੰਪਨੀ ਨੇ ਟੈਲੀਫੋਟੋ ਲੈਂਸ ਦੀ ਥਾਂ ਵਾਈਡ ਲੈਂਸ ਦਾ ਇਸਤੇਮਾਲ ਕੀਤਾ ਹੈ। ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਹੈ ਜਦਕਿ ਦੂਜਾ 20 ਮੈਗਾਪਿਕਸਲ ਦਾ ਦਿੱਤਾ ਗਿਆ ਹੈ।