ਨਵੀਂ ਦਿੱਲੀ: ਹੁਆਵੇ ਦਾ AI ਬੇਸਡ ਤਿੰਨ ਬੈਕ ਕੈਮਰਿਆਂ ਵਾਲਾ ਸਮਾਰਟਫੋਨ ਹੁਆਵੇ P20 ਪ੍ਰੋ ਭਾਰਤੀ ਬਾਜ਼ਾਰ ਵਿੱਚ ਜਲਦ ਲਾਂਚ ਹੋਵੇਗਾ। ਹੁਆਵੇ ਨੇ ਆਪਣੀ ਵੈੱਬਸਾਈਟ 'ਤੇ ਇੱਕ ਟੀਜ਼ਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ। 27 ਮਾਰਚ ਨੂੰ ਕੰਪਨੀ ਨੇ P20 ਤੇ P20 Pro ਨੂੰ ਪੈਰਿਸ ਦੇ ਇੱਕ ਇਵੈਂਟ ਵਿੱਚ ਲਾਂਚ ਕੀਤਾ ਸੀ। ਇਸ ਦਾ ਕੈਮਰਾ ਆਈਫੋਨ ਐਕਸ ਵਰਗਾ ਹੈ। P20 Pro ਦੁਨੀਆ ਦਾ ਪਹਿਲਾ ਸਮਾਰਟਫੋਨ ਹੈ ਜਿਸ ਦੇ ਪਿਛਲੇ ਪਾਸੇ ਤਿੰਨ ਕੈਮਰੇ ਲੱਗੇ ਹਨ। ਇਸ ਦੀ ਲਾਂਚ ਤਰੀਕ ਦਾ ਫਿਲਹਾਲ ਐਲਾਨ ਨਹੀਂ ਕੀਤਾ ਗਿਆ। ਹੁਆਵੇ P20 ਪ੍ਰੋ ਵਿੱਚ 6.1 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਹ ਆਈਫੋਨ ਐਕਸ ਵਰਗਾ ਵਿਖਾਈ ਦਿੰਦਾ ਹੈ। ਸਮਾਰਟਫੋਨ ਵਿੱਚ ਹੈਡਫੋਨ ਜੈੱਕ ਨਹੀਂ ਹੈ ਤੇ ਫਿੰਗਰਪ੍ਰਿੰਟ ਸੈਂਸਰ ਪਿਛਲੇ ਪਾਸੇ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਫਲੈਗਸ਼ਿਪ ਵਿੱਚ ਹੁਆਵੇ ਦੀ Kirin 970 ਪ੍ਰੋਸੈਸਰ ਚਿਪ, 6 ਜੀਬੀ ਰੈਮ ਤੇ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। P20 ਪ੍ਰੋ IP67 ਸਰਟੀਫਾਇਡ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਪਾਣੀ ਅਤੇ ਮਿੱਟੀ ਤੋਂ ਬਚਾਅ ਕਰੇਗਾ। ਕੈਮਰਿਆਂ ਦੀ ਗੱਲ ਕਰੀਏ ਤਾਂ 40 ਮੈਗਾਪਿਕਸਲ ਦਾ RGB ਸੈਂਸਰ ਲੈਂਸ ਤੇ 20 ਮੈਗਾਪਿਕਸਲ ਦਾ ਮੋਨੋਕ੍ਰੋਮ ਲੈਂਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ P20 ਪ੍ਰੋ ਵਿੱਚ 8 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਵੀ ਦਿੱਤਾ ਗਿਆ ਹੈ। ਫਰੰਟ ਕੈਮਰਾ 24 ਮੈਗਾਪਿਕਸਲ ਦਾ ਹੈ। ਇਹ ਸਲੋ ਮੋਸ਼ਨ ਵਿੱਚ ਵੀ ਵੀਡੀਓ ਸ਼ੂਟ ਕਰ ਸਕਦਾ ਹੈ। ਇਸ ਵਿੱਚ ਪੈਟਰੀ 4000 ਐਮਏਐਚ ਦੀ ਦਿੱਤੀ ਗਈ ਹੈ।