ਨਵੀਂ ਦਿੱਲੀ : ਮੇਕ ਇਨ ਇੰਡੀਆ ਦੀ ਦੌੜ ਵਿੱਚ ਸ਼ਾਮਲ ਹੁੰਦੇ ਹੋਏ ਵੱਡੀ ਚੀਨੀ ਕੰਪਨੀ ਹੁਵੇਈ ਨੇ ਵੀਰਵਾਰ ਨੂੰ ਭਾਰਤ ਵਿੱਚ ਸਕੈਚ ਟੂ ਸਕੇਲ ਕੰਪਨੀ ਫਲੈਕਸ ਨਾਲ ਮਿਲਕੇ ਸਮਾਰਟਫੋਨ ਬਣਾਉਣ ਦਾ ਐਲਾਨ ਕੀਤਾ ਹੈ। ਹੁਵੇਈ ਦੇ ਸਮਾਰਟਫੋਨ ਦਾ ਉਤਪਾਦਨ ਫਲੈਕਸ ਦੇ ਚੇਨਈ ਦੇ ਸਯੰਤਰ ਵਿੱਚ ਅਕਤੂਬਰ ਦੇ ਪਹਿਲੇ ਹਫਤੇ ਤੋਂ ਹੋਵੇਗਾ। ਇਸ ਫੈਕਟਰੀ ਦੀ ਸ਼ਕਤੀ 2017 ਦੇ ਅਖੀਰ ਤੱਕ 30 ਲੱਖ ਸਮਾਰਟਫੋਨ ਬਣਾਉਣ ਦੀ ਹੈ ਤੇ ਉੱਥੇ ਆਨਰ ਸੀਰੀਜ਼ ਦੇ ਹੁਵੇਈ ਸਮਾਰਟਫੋਨ ਬਣਾਏ ਜਾਣਗੇ।
ਸੰਚਾਰ ਤੇ ਸੂਚਨਾ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇੱਥੇ ਇੱਕ ਪ੍ਰੋਗਰਾਮ ਵਿੱਚ ਕਿਹਾ, 'ਮੈਂ ਹੁਵੇਈ ਨੂੰ ਉਸ ਦੀ 'ਮੇਕ ਇਨ ਇੰਡੀਆ' ਪ੍ਰਤੀਬੱਧਤਾ ਲਈ ਵਧਾਈ ਦਿੰਦਾ ਹਾਂ। ਭਾਰਤ ਸਮਾਰਟਫੋਨ ਦੀ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਬਜ਼ਾਰ ਹੈ। ਸਾਡੀ ਸਰਕਾਰ ਹੋਰ ਕੰਪਨੀਆਂ ਨੂੰ ਵੀ ਭਾਰਤ ਆਉਣ ਤੇ ਇੱਥੇ ਉਤਪਾਦਨ ਸ਼ੁਰੂ ਕਰਨ ਦਾ ਸੱਦਾ ਦਿੰਦੀ ਹੈ।'
ਇਸ ਬਾਰੇ ਵਿੱਚ ਹੁਵੇਈ ਇੰਡੀਆ ਦੇ ਮੁੱਖ ਕਾਰਜਕਾਰੀ ਅਫਸਰ ਜੇ ਚੈਨ ਨੇ ਕਿਹਾ, 'ਅਸੀਂ ਪਿਛਲੇ 16 ਤੋਂ ਭਾਰਤ ਵਿੱਚ ਹਾਂ ਤੇ ਅਸੀਂ ਭਾਰਤੀ ਬਾਜ਼ਾਰ ਵੱਲ ਧਿਆਨ ਦੇ ਰਹੇ ਹਾਂ। ਅਸੀਂ ਲਗਾਤਾਰ ਬਾਜ਼ਾਰ ਵਿੱਚ ਆਪਣਾ ਵਿਸਤਾਰ ਕਰ ਰਹੇ ਹਾਂ।' ਹੁਵੇਈ ਦੇ ਸਮਾਰਟਫੋਨ ਭਾਰਤ ਵਿੱਚ ਹੁਵੇਈ ਤੇ ਆਨਰ ਬ੍ਰਾਂਡ ਤਹਿਤ ਵੇਚੇ ਜਾ ਰਹੇ ਹਨ।