ਨਵੀਂ ਦਿੱਲੀ : ਰਿਲਾਇੰਸ ਨੇ ਆਪਣੇ ਗਾਹਕਾਂ ਲਈ ਜੀਓ ਐਕਸਪੀਰੀਐਂਸ ਸੈਂਟਰ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸ ਐਕਸਪੀਰੀਐਂਸ ਸੈਂਟਰ ਜ਼ਰੀਏ ਕੰਪਨੀ ਗਾਹਕਾਂ ਨੂੰ ਆਪਣੇ ਸਾਰੇ ਸਰਵਿਸ ਤੇ ਪ੍ਰੋਡਕਟ ਬਾਰੇ ਬਿਹਤਰ ਜਾਣਕਾਰੀ ਦੇਣਾ ਚਾਹੁੰਦੀ ਹੈ।

ਕੰਪਨੀ ਦੇ ਪ੍ਰੋਡਕਟ ਤੇ ਸਰਵਿਸ ਬਾਰੇ ਰਿਲਾਇੰਸ ਜੀਓ ਐਕਸਪੀਰੀਐਂਸ ਸੈਂਟਰ ਵਿੱਚ ਜਾ ਕੇ ਖੁਦ ਇਸ ਦਾ ਅਨੁਭਵ ਲੈ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਰਿਲਾਇੰਸ ਜੀਓ ਮਹਿਜ਼ ਇੱਕ ਸਿਮ ਨਹੀਂ, ਸਗੋਂ ਇੱਕ ਸਿਸਟਮ ਹੈ ਜੋ ਤੁਹਾਨੂੰ ਡਿਜ਼ੀਟਲ ਤੇ ਸਮਾਰਟ ਬਣਾਏਗਾ। ਅੱਜ ਤੁਹਾਨੂੰ ਅਸੀਂ ਇਸ ਸਿਮ ਦੀ ਖਾਸੀਅਤ ਬਾਰੇ ਦੱਸਾਂਗੇ।

ਕੰਪਨੀ e-KYC ਤਹਿਤ ਸਿਮ ਮੁਹੱਈਆ ਕਰਵਾ ਰਹੀ ਹੈ। ਇਸ ਦੀ ਮਦਦ ਨਾਲ ਕੁਝ ਹੀ ਦੇਰ ਵਿੱਚ ਸਿਮ ਐਕਟੀਵੇਟ ਹੋ ਜਾਵੇਗਾ। ਇਸ ਲਈ ਗਾਹਕ ਨੂੰ ਆਧਾਰ ਕਾਰਡ ਰਿਲਾਇੰਸ ਜੀਓ ਡਿਜ਼ੀਟਲ ਸਟੋਰ 'ਤੇ ਲੈ ਕੇ ਜਾਣਾ ਹੋਵੇਗਾ ਤੇ ਉੱਥੇ ਹੀ ਬਿਨਾ ਕਿਸੇ ਪ੍ਰੇਸ਼ਾਨੀ ਸਿਮ ਖਰੀਦ ਸਕਦੇ ਹੋ।

ਹਾਲਾਂਕਿ ਗਾਹਕਾਂ ਨੂੰ ਅੱਜ ਕੱਲ੍ਹ ਉੱਥੋਂ ਹੀ ਸਿਮ ਮਿਲ ਰਹੀ ਹੈ, ਜਿੱਥੋਂ ਦੇ ਪਤੇ ਉੱਤੇ ਉਨ੍ਹਾਂ ਦਾ ਆਧਾਰ ਕਾਰਡ ਬਣਿਆ ਹੈ। ਇਸ ਤੋਂ ਇਲਾਵਾ ਸਿਮ ਗੂਗਲ ਪਲੇਅ 'ਤੇ ਜਾ ਕੇ MyJio ਐਪ ਡਾਉਨਲੋਡ ਕਰੋ, ਐਪ ਵਿੱਚ ਜਾ ਕੇ Get Jio SIM ਦੇ ਬੈਨਰ 'ਤੇ ਕਲਿਕ ਕਰੋ।

ਇਸ ਤੋਂ ਬਾਅਦ ਐਗਰੀ ਐਂਡ ਗੈਟ ਜੀਓ ਸਿਮ ਆਫਰ 'ਤੇ ਕਲਿਕ ਕਰੋ। ਇਸ ਤੋਂ ਬਾਅਦ ਆਪਣੀ ਲੋਕੇਸ਼ਨ ਸਿਲੈਕਟ ਕਰੋ ਤੇ ਨੈਕਸਟ ਦਾ ਬਟਨ ਦਬਾਓ। ਅਜਿਹਾ ਕਰਨ 'ਤੇ ਸਕਰੀਨ 'ਤੇ ਆਫਰ ਕੋਡ ਨਜ਼ਰ ਆਏਗਾ। ਇਸ ਆਫਰ ਕੋਡ ਨੂੰ ਲਿਖ ਲਵੋ। ਇਸ ਤੋਂ ਬਾਅਦ ਜਿਹੜੇ ਡਾਕੀਮੈਂਟ ਦੀ ਜ਼ਰੂਰਤ ਹੋਵੇਗੀ, ਉਹ ਦੇਖ ਲਓ ਤੇ ਨਜ਼ਦੀਕੀ ਰਿਲਾਇੰਸ ਸਟੋਰ 'ਤੇ ਜਾ ਕੇ ਸਿਮ ਖਰੀਦ ਲਵੋ।