ਸੈਮਸੰਗ ਦਾ 16MP ਕੈਮਰਾ ਵਾਲਾ ਫ਼ੋਨ
ਏਬੀਪੀ ਸਾਂਝਾ | 24 Sep 2016 01:34 PM (IST)
ਨਵੀਂ ਦਿੱਲੀ : ਸੈਮਸੰਗ ਨੇ ਚੀਨ ਵਿੱਚ ਗਲੈਕਸੀ ਆਨ-7 ਅਤੇ 5 ਨੂੰ ਲਾਂਚ ਕਰ ਦਿੱਤਾ ਹੈ। ਚੀਨ ਵਿੱਚ ਗੈਲਕੇਸੀ ਆਨ 7 ਦੀ ਕੀਮਤ ਕਰੀਬ 16,000 ਰੁਪਏ ਰੱਖੀ ਗਈ ਹੈ। ਗਲੈਕਸੀ ਆਨ 7 ਵਿੱਚ 5.7 ਇੰਚ (1080×1920 ਪਿਕਸਲਜ਼) ਦਾ ਐਚ ਡੀ ਡਿਸਪਲੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 2 ਗੀਗਾ ਹਾਈਟਜ਼ ਐਕਟਾ ਕੋਰ ਸਨੈਪਡਰਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਫ਼ੋਨ ਦੀ ਰੈਮ 4 ਜੀਬੀ ਹੈ। ਫ਼ੋਨ ਵਿੱਚ 32 ਜੀਬੀ ਦੀ ਸਟੋਰੇਜ ਸਮਰੱਥਾ ਹੈ ਅਤੇ ਇਸ ਨੂੰ 256 ਜੀ ਬੀ ਤੱਕ ਵਧਾਇਆ ਜਾ ਸਕਦਾ ਹੈ। ਸਮਰਾਟ ਫ਼ੋਨ ਵਿੱਚ 16 ਮੈਗਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੇਲਫੀ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਰੰਟ ਕੈਮਰਾ 8 ਮੈਗਾਪਿਕਸਲ ਦਿੱਤਾ ਗਿਆ ਹੈ। 167 ਗਰਾਮ ਦੇ ਵਜ਼ਨ ਦੇ ਨਾਲ ਇਸ ਫ਼ੋਨ ਨੂੰ ਪਿੰਗਰਪ੍ਰਿੰਟ ਸੈਂਸਰ ਹੋਮ ਵਟਨ ਦਿੱਤਾ ਗਿਆ ਹੈ। ਫ਼ੋਨ ਵਿੱਚ ਦੋ ਸਿੰਮ ਕਾਰਡ ਇਸਤੇਮਾਲ ਕੀਤੇ ਜਾ ਸਕਦੇ ਹਨ। ਫ਼ੋਨ ਦੀ ਬੈਟਰੀ 3300mAh ਦੀ ਹੈ।