ਨਵੀਂ ਦਿੱਲੀ: ਆਈਫੋਨ 6s ਦੀ ਬੈਟਰੀ ਵਿੱਚ ਆ ਰਹੀ ਦਿੱਕਤ ਦੀ ਸਮੱਸਿਆ ਨੂੰ ਦੇਖਦੇ ਹੋਏ ਐਪਲ ਨੇ ਹੁਣ ਗਾਹਕਾਂ ਨੂੰ ਬੈਟਰੀ ਚੇਂਜ ਕਰਵਾਉਣ ਦੀ ਸਹੂਲਤ ਦਿੱਤੀ ਹੈ। ਐਪਲ ਨੇ ਇਸ ਨੂੰ ਲੈ ਕੇ ਚੀਨ ਦੀ ਇੱਕ ਵੈੱਬਸਾਈਟ ਉਤੇ ਬਿਆਨ ਜਾਰੀ ਕੀਤਾ ਹੈ ਪਰ ਆਈਫੋਨ 6s ਤੋਂ ਇਲਾਵਾ ਵੀ ਆਈਫੋਨ ਦੇ ਬਾਕੀ ਫੋਨਾਂ ਉਤੇ ਵੀ ਇਸ ਸਮੱਸਿਆ ਦਾ ਸਾਹਮਣਾ ਯੂਜਰਜ਼ ਨੂੰ ਕਰਨਾ ਪੈ ਰਿਹਾ ਹੈ।
ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਬੈਟਰੀ ਨਾਲ ਜੁੜੀ ਇਹ ਪ੍ਰੇਸ਼ਾਨੀ ਕੁਝ ਆਈਫੋਨ 6s ਯੂਜਰਜ਼ ਨੂੰ ਹੀ ਆ ਰਹੀ ਹੈ। ਇਸ ਤੋਂ ਇਲਾਵਾ ਐਪਲ ਨੇ ਦੱਸਿਆ ਕਿ ਇਹ ਹਾਰਡ ਵੇਅਰ ਦੀ ਦਿੱਕਤ ਹੈ ਨਾ ਕਿ ਹੁਣੇ ਰਿਲੀਜ਼ ਹੋਏ iOS 10.1.1 ਕਾਰਨ।
ਆਪਣੇ ਬਿਆਨ ਵਿੱਚ ਕੰਪਨੀ ਨੇ ਦੱਸਿਆ ਕਿ ਆਈਫੋਨ ਵਿੱਚ ਇਹ ਪ੍ਰੇਸ਼ਾਨੀ ਐਪਲ ਦੇ ਸੇਫਟੀ ਫੀਚਰ ਕਾਰਨ ਆ ਰਹੀ ਹੈ ਨਾ ਕਿ iOS ਕਾਰਨ। ਬਿਜਨੈੱਸ ਇਨਸਾਈਡਰ ਦੀ ਰਿਪੋਰਟ ਦੇ ਅਨੁਸਾਰ ਐਪਲ ਸਟੋਰ ਨੂੰ ਡਿਵਾਇਸ ਨਾਲ ਜੁੜੀਆਂ ਕਈ ਰਿਪੋਰਟਾਂ ਮਿਲ ਰਹੀਆਂ ਹਨ ਇਹ ਸਿਰਫ ਆਈਫੋਨ 6S ਤੱਕ ਹੀ ਸੀਮਤ ਨਹੀਂ ਹੈ।