ਨਵੀਂ ਦਿੱਲੀ : ਗੂਗਲ ਆਪਣੇ ਨਵੇਂ ਡਿਵਾਈਸ ਪਿਕਸਲਜ਼ ਅਤੇ ਪਿਕਸਲਜ਼ XL ਨੂੰ android ਦੇ ਵੱਡੇ ਬਾਜ਼ਾਰ ਭਾਰਤ ਵਿੱਚ ਲਾਂਚ ਕਰਨ ਵਿੱਚ ਦੇਰੀ ਨਹੀਂ ਕਰਨਾ ਚਾਹੁੰਦਾ। HTC ਕੰਪਨੀ ਮੇਡ ਪਿਕਸਲਜ਼ ਡਿਵਾਈਸ ਗੂਗਲ ਦੀ ਨੈਕਸਸ ਸੀਰੀਜ਼ ਨੂੰ ਪਿੱਛੇ ਛੱਡ ਕੇ ਨਵੇਂ ਸਮਰਾਟ ਫ਼ੋਨ ਸੀਰੀਜ਼ ਦੇ ਫ਼ੋਨ ਦਾ ਆਗਾਜ਼ ਕਰਨ ਜਾ ਰਹੀ ਹੈ।

ਭਾਰਤ ਵਿੱਚ ਇਹਨਾਂ ਦੋਵਾਂ ਦੀ ਸਮਰਾਟ ਫ਼ੋਨ ਦੀ ਪ੍ਰੀ-ਬੁਕਿੰਗ ਫਲਿੱਪ ਕਾਰਟ ਉੱਤੇ ਕੀਤੀ ਜਾ ਸਕਦੀ ਹੈ। ਇਸ ਵਕਤ ਭਾਰਤ ਵਿੱਚ ਇਸ ਦੇ ਤਿੰਨ ਮਾਡਲ ਬੁਕਿੰਗ ਲਈ ਉਪਲਬਧ ਹਨ। 32 ਜੀਬੀ ਸਟੋਰੇਜ ਦੇ ਨਾਲ ਪਿਕਸਲਜ਼ 57000 ਰੁਪਏ, 128 ਜੀਬੀ ਦੇ ਨਾਲ ਪਿਕਸਲਜ਼ 66000 ਅਤੇ 128 ਜੀਬੀ ਦੇ ਨਾਲ XL 76000 ਰੁਪਏ ਵਿੱਚ ਉਪਲਬਧ ਹੈ।
ਇਹਨਾਂ ਤਿੰਨਾਂ ਹੀ ਫੋਨਾਂ ਉੱਤੇ ਫਿਲਪਕਾਰਟ ਕਿਸ਼ਤਾਂ ਦੀਆਂ ਵੀ ਸਹੂਲਤ ਦੇ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਈ ਐਮ ਆਈ ਦੇ ਨਾਲ ਇਹਨਾਂ ਸਮਰਾਟ ਫੋਨਾਂ ਨੂੰ ਖ਼ਰੀਦਣ ਦੇ ਲਈ ਕੋਈ ਵਾਧੂ ਪੈਸਾ ਨਹੀਂ ਦੇਣਾ ਹੋਵੇਗਾ। ਪਿਕਸਲਜ਼ XLਦੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਪੰਜ ਇੰਚ ਦੀ ਸਕਰੀਨ ਦਿੱਤੀ ਗਈ ਹੈ ਅਤੇ ਰੈਜ਼ੂਲੇਸ਼ਨ 1080p ਹੈ।

ਇਸ ਤੋਂ ਇਲਾਵਾ ਇਸ ਵਿੱਚ ਪਿਕਸਲਜ਼ XL ਵਿੱਚ QHD ਦੇ ਨਾਲ 5.5 ਇੰਚ ਦੀ ਸਕਰੀਨ ਵੀ ਦਿੱਤੀ ਗਈ ਹੈ। HTC ਦੇ ਬਣਾਏ ਗਏ ਇਸ ਫ਼ੋਨ ਦਾ ਕਰੈਡਿਟ ਗੂਗਲ ਲੈ ਰਹੀ ਹੈ। ਕੰਪਨੀ ਨੇ ਇਸ ਫ਼ੋਨ ਨੂੰ ਨਾਮ ਦਿੱਤਾ ਹੈ “phone by Google”। ਫ਼ੋਨ ਵਿੱਚ 3.5mm ਦਾ ਆਡੀਓ ਜੈੱਕ, ਬਲ਼ੂ ਟੁੱਥ 4.2, ਯੂਏਐਸਬੀ ਟਾਈਪ -ਸੀ ਦਿੱਤਾ ਗਿਆ ਹੈ। ਸਮਰਾਟ ਫ਼ੋਨ ਵਿੱਚ 4GB ਰੈਮ ਹੈ।