ਨਵੀਂ ਦਿੱਲੀ: ਆਇਡੀਆ ਕੰਪਨੀ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਵਿੱਚ ਕੰਪਨੀ 389 ਰੁਪਏ ਤੋਂ ਲੈ ਕੇ 2999 ਰੁਪਏ ਤੱਕ ਦੇ ਅੱਠ ਨਵੇਂ ਪੋਸਟਪੇਡ ਪਲਾਨ ਲੈ ਕੇ ਆਈ ਹੈ। ਇਹ ਪਲਾਨ ਵੋਡਾਫੋਨ ਤੇ ਏਅਰਟੈੱਲ ਨੂੰ ਟੱਕਰ ਦੇਣ ਲਈ ਲਾਂਚ ਕੀਤੇ ਗਏ ਹਨ। ਆਇਡੀਆ ਦੇ ਇਨ੍ਹਾਂ ਪਲਾਨ ਤਹਿਤ ਅਸੀਮਤ ਕਾਲਿੰਗ ਤੋਂ ਇਲਾਵਾ 100 ਮੈਸੇਜ ਵੀ ਫਰੀ ਮਿਲਦੇ ਹਨ। ਇਸ ਦੇ 1299 ਤੇ 1699 ਰੁਪਏ ਵਾਲੇ ਪਲਾਨ ਵਿੱਚ 100 ਮਿੰਟ ਦੀ ਇੰਟਰਨੈਸ਼ਨਲ ਕਾਲਿੰਗ ਵੀ ਮੁਫਤ ਮਿਲੇਗੀ। ਜੇ ਹੋਰ ਇੰਟਰਨੈਸ਼ਨਲ ਕਾਲਿੰਗ ਚਾਹੀਦੀ ਹੈ ਤਾਂ 2999 ਵਾਲਾ ਪਲਾਨ ਲਿਆ ਜਾ ਸਕਦਾ ਹੈ। 389 ਵਾਲੇ ਪਲਾਨ ਵਿੱਚ 10 ਜੀਬੀ ਡਾਟਾ ਤੇ ਅਸੀਮਤ ਲੋਕਲ, ਐਸਟੀਡੀ ਤੇ ਰੋਮਿੰਗ ਦੀ ਇਨਕਮਿੰਗ ਕਾਲ ਮਿਲੇਗੀ। ਇਸ ਤੋਂ ਇਲਾਵਾ 499 ਰੁਪਏ ਵਾਲੇ ਪਲਾਨ ਵਿੱਚ 20 ਜੀਬੀ ਡਾਟਾ, 649 ਵਾਲੇ ਪਲਾਨ ਵਿੱਚ 35 ਜੀਬੀ ਡਾਟਾ ਤੇ 999 ਰੁਪਏ ਵਾਲੇ ਪਲਾਨ ਵਿੱਚ 60 ਜੀਬੀ ਡਾਟਾ ਦਿੱਤਾ ਜਾਵੇਗਾ। 1299 ਰੁਪਏ ਵਿੱਚ ਤਾਂ 85 ਜੀਬੀ ਡਾਟਾ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਦੇ ਮਹਿੰਗੇ ਪਲਾਨ ਵਿੱਚ 220 ਜੀਬੀ ਡਾਟਾ ਮਿਲੇਗਾ। ਜਿਹੜਾ ਡਾਟਾ ਬਚ ਜਾਵੇਗਾ ਉਸ ਨੂੰ ਅਗਲੇ ਬਿੱਲ ਵਿੱਚ ਐਡ ਕਰ ਦਿੱਤਾ ਜਾਵੇਗਾ। ਇਸ ਤਹਿਤ ਫਰੀ ਆਈਐਸਡੀ ਕਾਲਿੰਗ ਅਮਰੀਕਾ, ਕੈਨੇਡਾ, ਚੀਨ, ਥਾਈਲੈਂਡ, ਸਿੰਗਾਪੁਰ ਤੇ ਮਲੇਸ਼ੀਆ ਵਿੱਚ ਕੀਤੀ ਜਾ ਸਕਦੀ ਹੈ।