ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦਿੰਦੇ ਹੋਏ ਆਈਡੀਆ ਟੈਲੀਕਾਮ ਕੰਪਨੀ ਨੇ ਆਪਣੇ 309 ਰੁਪਏ ਵਾਲੇ ਪਲਾਨ ਨੂੰ ਅਪਗ੍ਰੇਡ ਕੀਤਾ ਹੈ। ਹੁਣ ਇਸ ਪਲਾਨ ਵਿੱਚ ਗਾਹਕਾਂ ਨੂੰ 1.5 ਜੀਬੀ ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਦੀ ਵੈਲੀਡਿਟੀ 28 ਦਿਨ ਹੋਵੇਗੀ।
ਇਸ ਤੋਂ ਪਹਿਲਾਂ ਆਈਡੀਆ ਇਸ ਪਲਾਨ ਵਿੱਚ ਰੋਜ਼ਾਨਾ ਇੱਕ ਜੀਬੀ ਡਾਟਾ ਦਿੰਦੀ ਸੀ। ਜੀਓ ਤੋਂ ਮਿਲ ਰਹੀ ਟੱਕਰ ਤੋਂ ਬਾਅਦ ਕੰਪਨੀ ਨੇ ਡਾਟਾ ਵਧਾਇਆ ਹੈ। ਕਾਲਿੰਗ ਵਾਸਤੇ ਸ਼ਰਤ ਇਹ ਹੈ ਕਿ ਰੋਜ਼ਾਨਾ 250 ਮਿੰਟ ਤੇ ਹਫ਼ਤੇ ਵਿੱਚ 1000 ਮਿੰਟ ਹੀ ਫ਼ਰੀ ਕਾਲਿੰਗ ਕੀਤੀ ਜਾ ਸਕਦੀ ਹੈ। ਇਹ ਲਿਮਟ ਪੂਰੀ ਹੋਣ ਤੋਂ ਬਾਅਦ ਆਈਡੀਆ ਇੱਕ ਪੈਸੇ ਪ੍ਰਤੀ ਸੈਕੰਡ ਦੇ ਹਿਸਾਬ ਨਾਲ ਪੈਸੇ ਲਵੇਗਾ। ਇਸ ਤੋਂ ਇਲਾਵਾ ਇੱਕ ਹਫ਼ਤੇ ਵਿੱਚ 100 ਤੋਂ ਵੱਧ ਵੱਖ-ਵੱਖ ਨੰਬਰਾਂ 'ਤੇ ਵੀ ਕਾਲ ਨਹੀਂ ਕੀਤੀ ਜਾ ਸਕਦੀ।
ਆਈਡੀਆ ਦੇ ਇਸ ਆਫ਼ਰ ਦਾ ਮੁਕਾਬਲਾ ਜੀਓ ਦੇ 309 ਰੁਪਏ ਵਾਲੇ ਪਲਾਨ ਨਾਲ ਹੈ। ਜੀਓ ਅਸੀਮਤ ਕਾਲਿੰਗ ਦੇ ਨਾਲ ਰੋਜ਼ਾਨਾ ਇੱਕ ਜੀਬੀ ਡਾਟਾ ਦੇ ਰਿਹਾ ਹੈ। ਇਸ ਦੀ ਮਿਆਦ 49 ਦਿਨ ਹੈ।