ਨਵੀਂ ਦਿੱਲੀ: ਅਮਰੀਕਾ ਦੇ ਉਪਭੋਗਤਾ ਉਤਪਾਦ ਸੁਰੱਖਿਆ ਕਮਿਮਨ (ਸੀ.ਪੀ.ਐਸ.ਸੀ.) ਨੇ ਉਪਭੋਗਤਾਵਾਂ ਤੋਂ ਸੈਮਸੰਗ ਗਲੈਕਸੀ ਨੋਟ 7 ਨੂੰ ਚਾਰਜ ਕਰਨ ਜਾਂ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਖ਼ਬਰ ਏਜੰਸੀ ਸਿੰਨਹੁਆ ਮੁਤਾਬਕ, ਸੈਮਸੰਗ ਗਲੈਕਸੀ ਨੋਟ 7 ਦੀ ਬੈਟਰੀ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਇਹ ਚੇਤਾਵਨੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਹੈ।

 

 

 

ਇੱਕ ਪ੍ਰੈੱਸ ਰਿਲੀਜ਼ ਮੁਤਾਬਕ, ਇਸ ਤਰ੍ਹਾਂ ਦੀਆਂ ਘਟਨਾਵਾਂ ਚਾਰਜਿੰਗ ਜਾਂ ਆਮ ਉਪਯੋਗ ਸਮੇਂ ਜ਼ਿਆਦਾ ਹੋਈਆਂ ਹਨ ਜਿਸ ਕਾਰਨ ਉਪਭੋਗਤਾਵਾਂ ਨੂੰ ਇਸ ਦੀ ਵਰਤੋਂ ਬੰਦ ਕਰਨ ਲਈ ਕਿਹਾ ਗਿਆ ਹੈ। ਯੂ.ਐਸ. ਏਜੰਸੀ ਨੇ ਕਿਹਾ ਕਿ ਉਹ ਸੈਮਸੰਗ ਦੇ ਨਾਲ ਕੰਮ ਕਰ ਰਹੀ ਹੈ ਤੇ ਜਲਦੀ ਹੀ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕੀਤਾ ਜਾਵੇਗਾ।

 

 

 

ਏਜੰਸੀ ਨੇ ਕਿਹਾ ਕਿ ਸੀ.ਪੀ.ਐਸ.ਸੀ. ਗਲੈਕਸੀ ਨੋਟ 7 ਦੇ ਰਿਪਲੇਸਮੈਂਟ ਤੇ ਗਾਹਕਾਂ ਦੇਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਵੀਰਵਾਰ ਨੂੰ ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ.) ਨੇ ਬਿਆਨ ਜਾਰੀ ਕਰ ਸੈਮਸੰਗ ਗਲੈਕਸੀ ਨੋਟ 7 ਦੀ ਵਰਤੋਂ ਨਾ ਕਰਨ ਦੇ ਸਖ਼ਤੀ ਨਾਲ ਹੁਕਮ ਦਿੱਤੇ ਹਨ। ਏ.ਐਫ.ਏ. ਨੇ ਕਿਹਾ ਕਿ ਯਾਤਰਾ ਦੌਰਾਨ ਯਾਤਰੀ ਆਪਣੇ ਫੋਨ ਨੂੰ ਨਾ ਹੀ ਸਵਿੱਚ ਆਨ ਕਰਨ ਤੇ ਨਾ ਹੀ ਉਸ ਨੂੰ ਚਾਰਜ ਕਰਨ।