ਨਵੀਂ ਦਿੱਲੀ: ਭਾਰਤੀ ਮੂਲ ਦੇ ਕਰਨਦੀਪ ਸਿੰਘ ਆਨੰਦ ਨੂੰ ਫੇਸਬੁੱਕ ਦੇ ਕਮਿਊਨੀਕੇਸ਼ਨ ਟੂਲ ਸਰਵਿਸ ‘ਵਰਕਪਲੇਸ’ ਦਾ ਹੈੱਡ ਬਣਾਇਆ ਗਿਆ ਹੈ। ਆਨੰਦ 4 ਸਾਲ ਪਹਿਲਾਂ ਹੀ ਫੇਸਬੁੱਕ ਨਾਲ ਜੁੜੇ ਹਨ। ਇਸ ਦੌਰਾਨ ਫੇਸਬੁੱਕ ਦੇ ਮਾਰਕਿਟਪਲੇਸ, ਔਡੀਅੰਸ ਨੈੱਟਵਰਕ ਤੇ ਐਡ ਸਲਿਊਸ਼ਨ ਡਵੀਜ਼ਨ ਦੇ ਹੈੱਡ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 15 ਸਾਲ ਮਾਈਕ੍ਰੋਸਾਫਟ ‘ਚ ਕੰਮ ਕੀਤਾ ਸੀ।
ਆਨੰਦ ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਕੋਡੋਨਿਰਓ ਨੂੰ ਰਿਪੋਰਟ ਕਨਰਗੇ। ਉਹ ਵਰਕਪਲੇਸ ਟੀਮ ਨੂੰ ਡੀਲ ਕਰਨਗੇ, ਜਿਸ ‘ਚ ਡਵੈਲਪਰ, ਇੰਜਨੀਅਰ ਤੇ ਰਿਸਰਚਰ ਨਾਲ ਡੇਟਾ ਸਾਇੰਸਟਿਸਟ ਸ਼ਾਮਲ ਹਨ।
ਵਰਕਪਲੇਸ ਦੀ ਸ਼ੁਰੂਆਤ 2 ਸਾਲ ਪਹਿਲਾਂ ਹੀ ਹੋਈ ਸੀ। ਇਸ ਸਮੇਂ ਦੌਰਾਨ ਉਸ ਨੇ ਵਾਲਮਾਰਟ, ਸਟਾਰਬਕਸ ਤੇ ਸ਼ੇਵਰੌਨ ਜਿਹੇ ਵੱਡੇ ਕਸਟਮਰ ਆਪਣੇ ਨਾਲ ਜੋੜੇ। ਇਸ ਸਮੇਂ ਵਰਕਪਲੇਸ ਦੇ 30000 ਕਸਟਮਰ ਹਨ।