ਨਵੀਂ ਦਿੱਲੀ: ਆਪਣੇ ਲੇਟੇਸਟ ਵਰਜਨ ‘ਚ ਵ੍ਹੱਟਸਐਪ ਯੂਜ਼ਰਸ ਹੁਣ ਕਿਸੇ ਦੀ ਵੀ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ਨਹੀਂ ਕਰ ਪਾਉਣਗੇ। ਵ੍ਹੱਟਸਐਪ ਨੇ ਇਸ ਆਪਸ਼ਨ ਨੂੰ ਐਂਡ੍ਰਾਈਡ ਬੀਟਾ ਅਪਡੇਟ ਤੇ ਵ੍ਹੱਟਸਐਪ ਬਿਜਨੈੱਸ ਬੀਟਾ ਅਪਡੇਟ ਯਾਨੀ iOS 2.19.60.5 ਤੋਂ ਹਟਾ ਦਿੱਤਾ ਹੈ। ਇਸ ਰਿਪੋਰਟ ਦਾ ਖੁਲਾਸਾ WABetainfo ਨੇ ਕੀਤਾ ਹੈ।
ਫੀਚਰ ਨੂੰ ਸਭ ਤੋਂ ਪਹਿਲਾਂ ਭਾਰਤੀ ਆਧਾਰਤ ਬੀਟਾ ਟੈਸਟਰ ਨੇ ਟਵੀਟ ਕੀਤਾ। ਆਪਣੇ ਲੇਟੇਸਟ ਬੀਟਾ ਵਰਜਨ ਯਾਨੀ 1.29.319 ‘ਚ ਹੁਣ ਤੁਹਾਡੇ ਕੋਲ ਪ੍ਰੋਫਾਈਲ ਪਿਕਚਰ ਨੂੰ ਡਾਉਨਲੋਡ ਕਰਨ ਦਾ ਆਪਸ਼ਨ ਨਹੀਂ ਆਵੇਗਾ। ਜਦਕਿ ਗਰੁੱਪ ਦੀ ਗੱਲ ਕਰੀਏ ਤਾਂ ਯੂਜ਼ਰਸ ਕੋਲ ਅਜੇ ਵੀ ਇਹ ਆਪਸ਼ਨ ਹੈ ਕਿ ਉਹ ਗਰੁੱਪ ਆਈਕਨ ਨੂੰ ਡਾਊਨਲੋਡ ਕਰ ਸਕਦੇ ਹਨ।
ਨਵੇਂ ਐਂਡ੍ਰਾਈਡ ਐਪ ‘ਚ ਯੂਜ਼ਰਸ ਨੂੰ ਰੀਡਿਜ਼ਾਇਨ ਇਮੋਜੀ ਵੀ ਮਿਲਣਗੇ। ਵ੍ਹੱਟਸਐਪ ਨੇ ਆਪਣੇ ਈਮੋਜੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਹੋਰ ਵੀ ਹਲਕੇ ਬਦਲਾਅ ਕੀਤੇ ਹਨ। ਇਸ ਤੋਂ ਇਲਾਵਾ ਜਲਦੀ ਹੀ ਚੈਟ ਲਿਸਟ ਨੂੰ ਵੀ ਡਾਰਕ ਮੋਡ ਦਾ ਫੀਚਰ ਮਿਲਣ ਵਾਲਾ ਹੈ। ਇਸ ‘ਤੇ ਵ੍ਹੱਟਸਐਪ ਅਜੇ ਕੰਮ ਕਰ ਰਿਹਾ ਹੈ।
ਵ੍ਹੱਟਸਐਪ ‘ਚ ਆਇਆ ਨਵਾਂ ਫੀਚਰ, ਪ੍ਰੋਫਾਈਲ ਪਿਕਚਰ ਨੂੰ ਲੌਕ
ਏਬੀਪੀ ਸਾਂਝਾ
Updated at:
19 May 2019 11:36 AM (IST)
ਆਪਣੇ ਲੇਟੇਸਟ ਵਰਜਨ ‘ਚ ਵ੍ਹੱਟਸਐਪ ਯੂਜ਼ਰਸ ਹੁਣ ਕਿਸੇ ਦੀ ਵੀ ਪ੍ਰੋਫਾਈਲ ਪਿਕਚਰ ਨੂੰ ਡਾਊਨਲੋਡ ਨਹੀਂ ਕਰ ਪਾਉਣਗੇ। ਵ੍ਹੱਟਸਐਪ ਨੇ ਇਸ ਆਪਸ਼ਨ ਨੂੰ ਐਂਡ੍ਰਾਈਡ ਬੀਟਾ ਅਪਡੇਟ ਤੇ ਵ੍ਹੱਟਸਐਪ ਬਿਜਨੈੱਸ ਬੀਟਾ ਅਪਡੇਟ ਯਾਨੀ iOS 2.19.60.5 ਤੋਂ ਹਟਾ ਦਿੱਤਾ ਹੈ।
- - - - - - - - - Advertisement - - - - - - - - -