ਨਵੀਂ ਦਿੱਲੀ: ਜੇਕਰ ਤੁਸੀਂ ਵੀ ਗੂਗਲ ਪਲੱਸ ਸਰਵਿਸ ਇਸਤੇਮਾਲ ਕਰਦੇ ਹੋ ਤਾਂ ਇਹ ਤੁਹਾਡੇ ਲਈ ਬੁਰੀ ਖ਼ਬਰ ਹੈ। ਜਲਦੀ ਹੀ ਗੂਗਲ ਪਲੱਸ ਆਪਣੀ ਇਸ ਸਰਵਿਸ ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਗੂਗਲ ਆਪਣੇ ਯੂਜ਼ਰਸ ਨੂੰ ਮੇਲ ਕਰ ਕੇ ਦੇ ਰਿਹਾ ਹੈ। ਗੂਗਲ ਦੀ ਈ-ਮੇਲ ‘ਚ ਜ਼ਿਕਰ ਕੀਤਾ ਗਿਆ ਹੈ ਕਿ ਉਹ ਇਸ ਸਰਵਿਸ ਨੂੰ 2 ਅਪ੍ਰੈਲ 2019 ਤੋਂ ਬੰਦ ਕਰ ਰਿਹਾ ਹੈ।
ਨਾਲ ਹੀ ਗੂਗਲ ਨੇ ਜਾਣਕਾਰੀ ਦਿੱਤੀ ਹੈ ਕਿ ਗੂਗਲ ਪਲੱਸ ਤੋਂ ਫੋਟੋ ਅਤੇ ਸਾਰੇ ਵੀਡੀਓ ਡਿਲੀਟ ਕਰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਯੂਜ਼ਰਸ ਆਪਣਾ ਡੇਟਾ ਡਾਊਨਲੋਡ ਕਰ ਸਕਦੇ ਹਨ। ਗੂਗਲ ਨੇ ਇਸ ਕੰਟੈਂਟ ਨੂੰ 31 ਮਾਰਚ 2019 ਤੋਂ ਪਹਿਲਾਂ ਡਾਊਨਲੋਡ ਕਰਨ ਦੀ ਗੱਲ ਕਹੀ ਹੈ। ਇਸ ਦੇ ਲਈ ਕੁਝ ਟਿੱਪਸ ਨੂੰ ਫਾਲੋ ਕੀਤਾ ਜਾ ਸਕਦਾ ਹੈ।
ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਡਾਉਨਲੋਡ ਯੌਰ ਡੇਟਾ ਪੇਜ਼ ‘ਤੇ ਜਾਣਾ ਹੋਵੇਗਾ। ਇਸ ਦੇ ਲਈ ਤੁਹਾਨੂੰ ਸਾਈਨ ਇੰਨ ਵੀ ਕਰਨਾ ਪਵੇਗਾ। ਤੁਹਾਡਾ ਗੂਗਲ ਪਲੱਸ ਡੇਟਾ ਪਹਿਲਾ ਤੋਂ ਹੀ ਸਿਲੈਕਟ ਰਹੇਗਾ।
ਇਸ ਤੋਂ ਬਾਅਦ ਨੈਕਸਟ ‘ਤੇ ਕਲਿੱਕ ਕਰਨਾ ਹੋਵੇਗਾ।
ਕੋਈ ਵੀ ਫਾਈਲ ਟਾਈਪ ਚੁਣੋ।
ਜੇਕਰ ਤੁਸੀਂ ਡੇਟਾ ਡਿਲੀਵਰੀ ਟਾਈਪ ਦੀ ਚੋਣ ਕਰਨੀ ਹੈ ਤਾਂ ਤੁਸੀਂ ਕ੍ਰਿਏਟ ਆਰਕਾਈਵ ‘ਤੇ ਕਲਿੱਕ ਕਰੋ। ਇਸ ਗੱਲ ਦਾ ਵੀ ਖਿਆਲ ਰਹੇ ਕੀ ਜੇਕਰ ਤੁਸੀਂ ਗੂਗਲ ਪਲੱਸ ਪੇਜ਼ ਕੰਟੈਂਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਗੂਗਲ ਪਲਸ ਪੇਜ਼ ‘ਤੇ ਸਾਈਨ ਇੰਨ ਕਰਨਾ ਹੋਵੇਗਾ।