DoS attack on Smartphone: IT ਮੰਤਰਾਲੇ ਤਹਿਤ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (CERT) ਨੇ ਐਂਡਰਾਇਡ ਆਪ੍ਰੇਟਿੰਗ ਸਿਸਟਮ ਯੂਜਰਸ ਲਈ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਹਾਈ ਰਿਸਕ ਦੀ ਚਿਤਾਵਨੀ Android 10, Android 11, Android 12 ਤੇ Android 12L ਦੀ ਵਰਤੋਂ ਕਰਨ ਵਾਲੇ ਯੂਜਰਸ ਲਈ ਹੈ।



ਐਡਵਾਈਜ਼ਰੀ ਅਨੁਸਾਰ ਆਪ੍ਰੇਟਿੰਗ ਸਿਸਟਮ 'ਚ ਕਈ ਕਮਜ਼ੋਰੀਆਂ ਬਾਰੇ ਸੂਚਨਾ ਦਿੱਤੀ ਗਈ ਹੈ, ਜਿਸ ਦਾ ਫ਼ਾਇਦਾ ਚੁੱਕ ਕੇ ਕੋਈ ਵਿਅਕਤੀ ਜ਼ਿਆਦਾ ਅਧਿਕਾਰ ਪ੍ਰਾਪਤ ਕਰ ਸਕਦਾ ਹੈ, ਸੰਵੇਦਨਸ਼ੀਲ ਜਾਣਕਾਰੀ ਦਾ ਖੁਲਾਸਾ ਕਰ ਸਕਦਾ ਹੈ ਤੇ ਟਾਰਗੇਟ ਸਿਸਟਮ 'ਤੇ ਸਰਵਿਸ ਤੋਂ ਇਨਕਾਰ ਕਰ ਕਰ ਸਕਦਾ ਹੈ।

ਐਡਵਾਈਜ਼ਰੀ 'ਚ ਅੱਗੇ ਦੱਸਿਆ ਗਿਆ ਹੈ, "ਐਂਡਰਾਇਡ ਓਐਸ 'ਚ ਫਰੇਮਵਰਕ ਕੰਪੋਨੈਂਟਸ, ਮੀਡੀਆ ਫਰੇਮਵਰਕ ਕੰਪੋਨੈਂਟਸ, ਕਰਨੇਲ ਐਲਟੀਐਸ, ਮੀਡੀਆਟੈੱਕ ਕੰਪੋਨੈਂਟਸ, ਕੁਆਲਕੌਮ ਕੰਪੋਨੈਂਟਸ ਤੇ ਕੁਆਲਕੌਮ ਕਲੋਜ਼ਡ ਸੋਰਸ ਕੰਪੋਨੈਂਟਸ 'ਚ ਖ਼ਾਮੀਆਂ ਕਾਰਨ ਇਹ ਕਮਜ਼ੋਰੀਆਂ ਮੌਜੂਦ ਹਨ।"

ਐਡਵਾਈਜ਼ਰੀ ਅਨੁਸਾਰ ਇਨ੍ਹਾਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਅਟੈਕਰਸ ਨੂੰ ਵਧੇਰੇ ਅਧਿਕਾਰ ਪ੍ਰਾਪਤ ਕਰਨ, ਸੰਵੇਦਨਸ਼ੀਲ ਜਾਣਕਾਰੀ ਦਾ ਖੁਲਾਸਾ ਕਰਨ ਤੇ ਟਾਰਗੇਟ ਸਿਸਟਮ 'ਤੇ ਸੇਵਾ ਤੋਂ ਇਨਕਾਰ (DoS) ਵਰਗੀ ਸਥਿਤੀ ਪੈਦਾ ਕਰ ਸਕਦੇ ਹਨ।

ਸੁਰੱਖਿਅਤ ਰਹਿਣ ਲਈ CERT-in ਤੁਹਾਨੂੰ ਆਪਣੇ ਸਮਾਰਟਫ਼ੋਨ ਲਈ ਉਪਲੱਬਧ ਐਂਡਰਾਇਡ ਓਐਸ ਦਾ ਨਵਾਂ ਵਰਜ਼ਨ ਇੰਸਟਾਲ ਕਰਨ ਦੀ ਸਲਾਹ ਦਿੰਦਾ ਹੈ। ਤੁਸੀਂ ਸੈਟਿੰਗਜ਼ ਐਪ 'ਚ ਜਾ ਕੇ ਆਪਣੇ ਸਮਾਰਟਫ਼ੋਨ ਲਈ ਉਪਲੱਬਧ ਨਵੇਂ ਵਰਜ਼ਨ ਲਈ ਚੈੱਕ ਕਰ ਸਕਦੇ ਹੋ।

ਕੀ ਹੁੰਦਾ DoS ਅਟੈਕ (What is DoS attack)
ਸੇਵਾ ਤੋਂ ਇਨਕਾਰ (ਡਿਨਾਏਲ ਆਫ਼ ਸਰਵਿਸ DoS) ਅਟੈਕ ਇੱਕ ਸਾਈਬਰ ਸਕਿਊਰਿਟੀ ਥ੍ਰੈੱਟ ਹੈ, ਇਹ ਉਦੋਂ ਵਾਪਰਦਾ ਹੈ ਜਦੋਂ ਕੋਈ ਹੈਕਰ ਕਿਸੇ ਡਿਵਾਈਸ ਜਾਂ ਨੈਟਵਰਕ ਰਿਸੋਰਸਿਜ ਨੂੰ ਅਕਸੈੱਸ ਕਰਨਾ ਅਸੰਭਵ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਇਸ ਦਾ ਮਤਲਬ ਹੈ ਕਿ ਜਦੋਂ ਤੁਹਾਡਾ ਸਮਾਰਟਫ਼ੋਨ DoS ਹਮਲੇ ਦੇ ਤਹਿਤ ਹੁੰਦਾ ਹੈ ਤਾਂ ਤੁਸੀਂ ਆਪਣੇ ਸਮਾਰਟਫ਼ੋਨ ਦੀ ਵਰਤੋਂ ਨਹੀਂ ਕਰ ਸਕੋਗੇ। ਜ਼ਿਆਦਾਤਰ ਮਾਮਲਿਆਂ 'ਚ ਇਸ ਕਿਸਮ ਦੇ ਹਮਲਿਆਂ 'ਚ ਚੋਰੀ ਜਾਂ ਜਾਣਕਾਰੀ ਲੀਕ ਹੋਣ ਜਾਂ ਹੋਰ ਜਾਇਦਾਦ ਦਾ ਨੁਕਸਾਨ ਨਹੀਂ ਹੁੰਦਾ ਹੈ।