How data leaked from your secured apps: ਤੁਸੀਂ ਸਮੇਂ-ਸਮੇਂ 'ਤੇ ਬਾਲੀਵੁੱਡ (Bollywood) ਤੋਂ ਲੈ ਕੇ ਸਪੋਰਟਸ ਸੈਲੀਬ੍ਰਿਟੀਜ਼ (celebrity) ਤੇ ਸਿਆਸਤਦਾਨਾਂ ਦੀਆਂ ਨਿੱਜੀ ਫ਼ੋਟੋਆਂ-ਵੀਡੀਓਜ਼ (Photo-Video) ਦੇ ਲੀਕ ਹੋਣ ਦੀਆਂ ਖ਼ਬਰਾਂ ਪੜ੍ਹੀਆਂ ਹੋਣਗੀਆਂ। ਪਿਛਲੇ ਇੱਕ ਸਾਲ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਵੱਡੀਆਂ ਹਸਤੀਆਂ ਦੀਆਂ ਨਿੱਜੀ ਤਸਵੀਰਾਂ ਲੀਕ ਹੋਈਆਂ ਹਨ। ਉਦੋਂ ਤੋਂ ਲੋਕ ਜਾਣਨਾ ਚਾਹੁੰਦੇ ਹਨ ਕਿ ਪਾਸਵਰਡ ਸੁਰੱਖਿਅਤ ਹੋਣ ਦੇ ਬਾਵਜੂਦ ਮਸ਼ਹੂਰ ਹਸਤੀਆਂ ਜਾਂ ਹੋਰ ਲੋਕਾਂ ਦੇ ਫ਼ੋਨਾਂ 'ਚੋਂ ਫ਼ੋਟੋਆਂ ਤੇ ਵੀਡੀਓਜ਼ ਕਿਵੇਂ ਲੀਕ ਹੁੰਦੇ ਹਨ। ਜੇਕਰ ਤੁਹਾਡੇ ਮਨ 'ਚ ਵੀ ਇਹ ਸਵਾਲ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੱਸਾਂਗੇ। ਤੁਹਾਨੂੰ ਇੱਕ-ਇੱਕ ਕਰਕੇ ਦੱਸਾਂਗੇ ਕਿ ਫ਼ੋਨ 'ਚੋਂ ਫ਼ੋਟੋਆਂ ਤੇ ਵੀਡੀਓਜ਼ ਕਿਵੇਂ ਲੀਕ ਹੁੰਦੇ ਹਨ।
- ਮੈਲੇਸ਼ੀਅਸ ਸਾਫ਼ਟਵੇਅਰ
ਫ਼ੋਟੋਆਂ ਅਤੇ ਵੀਡੀਓਜ਼ ਦੇ ਲੀਕ ਹੋਣ 'ਚ ਮੈਲੇਸ਼ੀਅਸ ਸਾਫ਼ਟਵੇਅਰ ਦੀ ਭੂਮਿਕਾ ਸੱਭ ਤੋਂ ਵੱਡੀ ਹੈ। ਅਜਿਹੇ ਸਾਫ਼ਟਵੇਅਰ ਜਾਂ ਐਪਸ ਤੁਹਾਡੇ ਫ਼ੋਨ 'ਤੇ ਨਜ਼ਰ ਰੱਖਦੇ ਹਨ। ਉਹ ਤੁਹਾਡੀਆਂ ਫ਼ੋਟੋਆਂ-ਵੀਡੀਓਜ਼ ਚੋਰੀ ਕਰ ਲੈਂਦੇ ਹਨ ਤੇ ਮੌਕਾ ਮਿਲਦਿਆਂ ਹੀ ਲੀਕ ਕਰ ਦਿੰਦੇ ਹਨ। ਉਹ ਇਸ ਨੂੰ ਵੱਖ-ਵੱਖ ਸਰਵਰਾਂ 'ਤੇ ਵੀ ਅਪਲੋਡ ਕਰਦੇ ਹਨ। ਦਰਅਸਲ, ਜਦੋਂ ਤੁਸੀਂ ਅਣਜਾਣ ਜਾਂ ਕਿਸੇ ਬਾਹਰੀ ਐਪ ਨੂੰ ਇੰਸਟਾਲ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਕਈ ਤਰ੍ਹਾਂ ਦੀਆਂ ਇਜਾਜ਼ਤਾਂ ਮੰਗਦੇ ਹਨ। ਇਨ੍ਹਾਂ ਪਰਮਿਸ਼ਨਾਂ ਵਿੱਚੋਂ ਇੱਕ ਫ਼ੋਟੋ ਗੈਲਰੀ ਤਕ ਪਹੁੰਚ ਹੈ। ਜਦੋਂ ਤੁਸੀਂ ਇਹ ਪਹੁੰਚ ਦਿੰਦੇ ਹੋ ਤਾਂ ਅਜਿਹੇ ਐਪਸ ਤੁਹਾਡੇ ਫ਼ੋਨ ਤੋਂ ਫ਼ੋਟੋਆਂ ਤੇ ਵੀਡੀਓ ਚੋਰੀ ਕਰ ਲੈਂਦੇ ਹਨ।
- ਪਾਸਵਰਡ ਗੈਸਿੰਗ
ਹੈਕਰ ਪਾਸਵਰਡ ਗੈਸਿੰਗ ਰਾਹੀਂ ਮਸ਼ਹੂਰ ਹਸਤੀਆਂ ਦੀਆਂ ਫ਼ੋਟੋਆਂ ਤੇ ਵੀਡੀਓ ਤੱਕ ਵੀ ਪਹੁੰਚ ਕਰਦੇ ਹਨ। ਇਸ ਸਿਲਸਿਲੇ 'ਚ ਇਹ ਲੋਕ ਕਿਸੇ ਦੇ ਪਾਸਵਰਡ ਦਾ ਅੰਦਾਜ਼ਾ ਲਾਉਣ ਲਈ ਵੱਖ-ਵੱਖ ਸਾਫ਼ਟਵੇਅਰਾਂ ਦਾ ਸਹਾਰਾ ਲੈਂਦੇ ਹਨ। ਜੇਕਰ ਤੁਹਾਡਾ ਪਾਸਵਰਡ ਯਾਦ ਰੱਖਣਾ ਆਸਾਨ ਹੈ, ਤਾਂ ਸਾਫ਼ਟਵੇਅਰ ਇਸ ਨੂੰ ਆਸਾਨੀ ਨਾਲ ਕ੍ਰੈਕ ਕਰ ਸਕਦਾ ਹੈ। ਇਸ ਪੜਾਅ 'ਚ ਕੰਪਿਊਟਰ ਪਾਸਵਰਡ ਗੈਸਿੰਗ ਤੋਂ ਟ੍ਰਾਇਲ ਤੇ ਐਰਰ ਮੈਥਡ ਰਾਹੀਂ ਇੱਕ ਆਮ ਪਾਸਵਰਡ ਦੀ ਵਰਤੋਂ ਕਰਕੇ ਪਾਸਵਰਡ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ।
- ਸਿਸਟਮ ਲੈਵਲ ਅਟੈਕ
ਤੁਹਾਡਾ ਡਾਟਾ ਲੀਕ ਹੋਣ ਦਾ ਇੱਕ ਹੋਰ ਤਰੀਕਾ ਸਿਸਟਮ ਲੈਵਲ ਅਟੈਕ ਹੈ। ਇਸ 'ਚ ਹੈਕਰ ਮੋਬਾਈਲ ਜਾਂ ਹੋਰ ਡਿਵਾਈਸ ਨੂੰ ਹੈਕ ਕਰ ਲੈਂਦੇ ਹਨ। ਇਸ ਤੋਂ ਬਾਅਦ ਉਹ ਫ਼ੋਨ ਤੋਂ ਫ਼ੋਟੋਆਂ ਅਤੇ ਵੀਡੀਓ ਚੋਰੀ ਕਰ ਲੈਂਦੇ ਹਨ।
- ਕਲਾਉਡ ਸਟੋਰੇਜ਼ ਤੋਂ
ਬਹੁਤ ਸਾਰੇ ਲੋਕ ਫ਼ੋਨ ਦੀ ਮੈਮੋਰੀ ਖਾਲੀ ਕਰਨ ਲਈ Google Drive, Google Photos, iCloud ਵਰਗੇ ਕਲਾਊਡ ਸਟੋਰੇਜ਼ 'ਤੇ ਫ਼ੋਟੋਆਂ ਅਤੇ ਵੀਡੀਓ ਰੱਖਦੇ ਹਨ। ਹੈਕਰ ਇੱਥੋਂ ਵੀ ਤੁਹਾਡਾ ਡਾਟਾ ਚੋਰੀ ਕਰਦੇ ਹਨ।
- ਸੋਸ਼ਲ ਇੰਜੀਨੀਅਰਿੰਗ
ਫ਼ੋਟੋਆਂ ਅਤੇ ਵੀਡੀਓਜ਼ 'ਚ ਸੰਨ੍ਹ ਲਗਾਉਣ ਦਾ ਇਹ ਤਰੀਕਾ ਵੀ ਬਹੁਤ ਵਰਤਿਆ ਜਾਂਦਾ ਹੈ। ਇਸ ਤਹਿਤ ਹੈਕਰ ਸੋਸ਼ਲ ਇੰਜਨੀਅਰਿੰਗ ਦੇ ਜ਼ਰੀਏ ਯੂਜ਼ਰਸ ਨਾਲ ਜ਼ਰੂਰੀ ਜਾਣਕਾਰੀ ਸਾਂਝੀ ਕਰਦੇ ਹਨ। ਇਸ ਤਹਿਤ ਤੁਹਾਨੂੰ ਭਰੋਸੇ 'ਚ ਲੈ ਕੇ ਕੋਈ ਤੁਹਾਨੂੰ ਕਿਸੇ ਕੰਮ ਲਈ ਤੁਹਾਡਾ ਫ਼ੋਨ ਮੰਗਦਾ ਹੈ। ਤੁਸੀਂ ਉਸ ਨੂੰ ਭਰੋਸੇ ਵਿੱਚ ਫ਼ੋਨ ਵੀ ਦੇ ਦਿੰਦੇ ਹੋ, ਪਰ ਉਹ ਸ਼ਖ਼ਸ ਕੰਮ ਦੇ ਬਹਾਨੇ ਤੁਹਾਡੇ ਫ਼ੋਨ ਵਿੱਚ ਮੌਜੂਦ ਨਿੱਜੀ ਫ਼ੋਟੋਆਂ ਤੇ ਵੀਡੀਓਜ਼ ਲੀਕ ਕਰ ਦਿੰਦਾ ਹੈ।
ਇਹ ਵੀ ਪੜ੍ਹੋ: Traffic Challan: ਨਹੀਂ ਚੱਲੇਗੀ ਟ੍ਰੈਫਿਕ ਪੁਲਿਸ ਦੀ ਮਨਮਾਨੀ, ਜ਼ਬਰਦਸਤੀ ਗਲਤ ਚਲਾਨ ਕੱਟਿਆ ਤਾਂ ਕਰੋ ਇਹ ਕੰਮ