ਹਰ ਚੀਜ਼ ਮੁਫ਼ਤ ’ਚ ਭਾਲ਼ਦੇ ਭਾਰਤੀ ਲੋਕ, ਖੋਜ 'ਚ ਖੁਲਾਸਾ
ਏਬੀਪੀ ਸਾਂਝਾ | 21 Oct 2018 01:26 PM (IST)
ਚੰਡੀਗੜ੍ਹ: ਭਾਰਤੀਆਂ ਨੂੰ ਨੈੱਟਫਲੈਕਸ ਤੇ ਅਮੇਜ਼ਨ ਵਰਗੀਆਂ ਪੇਡ ਸੇਵਾਵਾਂ ਨੂੰ ਛੱਡ ਕੇ ਯੂਟਿਊਬ ਵਰਗੇ ਮੁਫ਼ਤ ਕੰਟੈਂਟ ਨੂੰ ਦੇਖਣਾ ਜ਼ਿਆਦਾ ਪਸੰਦ ਹੈ। ਇਸ ਖ਼ੁਲਾਸਾ ਖੋਜ ਤੋਂ ਬਾਅਦ ਕੀਤਾ ਗਿਆ ਹੈ। ਬੋਸਟਨ ਦੀ ਕੰਪਨੀ ਜਾਨਾ ਨੇ ਦਾਅਵਾ ਕੀਤਾ ਹੈ ਕਿ ਉੱਭਰਦੇ ਬਾਜ਼ਾਰਾਂ ਵਿੱਚ ਉਹ ਸਭ ਤੋਂ ਵੱਡੀ ਮੁਫ਼ਤ ਇੰਟਰਨੈੱਟ ਪ੍ਰਦਾਤਾ ਹੈ। ਇਹ ਕੰਪਨੀ ਐਮਸੈਂਟ ਬ੍ਰਾਊਜ਼ਰ ਦੇ ਮਾਧਿਅਮ ਨਾਲ ਮੁਫ਼ਤ ਇੰਟਰਨੈੱਟ ਦਿੰਦੀ ਹੈ। ਜਾਨਾ ਦੇ ਵੀਡੀਓ ਸਟ੍ਰੀਮਿੰਗ ਸਰਵਿਸਿਜ਼ ਰਿਪੋਰਟ ਵਿੱਚ ਕਰੀਬ 2 ਹਜ਼ਾਰ ਭਾਰਤੀ ਐਮਸੈਂਟ ਯੂਜ਼ਰਸ ਦਾ ਸਰਵੇਖਣ ਕੀਤਾ ਗਿਆ ਸੀ। ਹਾਲੀਵੁੱਡਰਿਪੋਰਟਰ ਡਾਟ ਕਾਮ ਮੁਤਾਬਕ ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਕਰੀਬ 30 ਫੀਸਦੀ ਭਾਰਤੀ ਗਾਹਕਾਂ ਨੇ ਮੁਫ਼ਤ ਸਮੱਗਰੀ ਨੂੰ ਜ਼ਿਆਦਾ ਤਰਜੀਹ ਦਿੱਤੀ ਤੇ ਉਨ੍ਹਾਂ ਥੋੜ੍ਹੇ ਸਮੇਂ ਲਈ ਦਿੱਤੀ ਗਈ ਪੇਅਡ ਗਾਹਕੀ ਨੂੰ ਰੱਦ ਕਰ ਦਿੱਤਾ। ਭਾਰਤੀਆਂ ਦੀ ਪਹਿਲੀ ਪਸੰਦ ਯੂਟਿਊਬ ਹੈ, ਜਿਹੜੀ ਮੁਫ਼ਤ ਵਿੱਚ ਉਪਲੱਬਧ ਹੈ। ਰਿਪੋਰਟਰ ਮੁਤਾਬਕ ਸਰਵੇਖਣ ਵਿੱਚ ਸ਼ਾਮਲ 63.7 ਫੀਸਦੀ ਗਾਹਕਾਂ ਨੇ ਕਿਹਾ ਕਿ ਉਹ ਕੇਵਲ ਯੂਟਿਊਬ, ਐਮਐਕਸ ਪਲੇਅਰ ਤੇ ਫਾਕਸ ਸਟਾਰ ਇੰਡੀਆ ਨੈਟਵਰਕ ਦੇ ਡਿਜੀਟਲ ਪਲੇਟਫਾਰਮ ਹੌਟਸਟਾਰ ਦੇ ਮੁਫ਼ਤ ਕੰਟੈਂਟ ਦੀ ਹੀ ਸਟ੍ਰੀਮਿੰਗ ਕਰਦੇ ਹਨ, ਜਦਕਿ ਹੌਟ ਸਟਾਰ ਪੇਅਡ ਸੇਵਾਵਾਂ ਵੀ ਮੁਹੱਈਆ ਕਰਾਉਂਦਾ ਹੈ। ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਵਿੱਚ 78.1 ਫੀਸਦੀ ਯੂਜ਼ਰਸ ਦੇਖਦੇ ਹਨ, ਜਿਸਦੇ ਬਾਅਦ MX ਪਲੇਅਰ 57.5 ਫੀਸਦੀ ਯੂਜ਼ਰਸ ਅਤੇ ਹੌਟਸਟਾਰ ਦੀ ਮੁਫਤ ਸਮੱਗਰੀ 38.7 ਫੀਸਦੀ ਯੂਜ਼ਰਸ ਵੇਖਦੇ ਹਨ।