ਚੇਨਈ: ਤਕਨਾਲੌਜੀ ਲਈ ਮਸ਼ਹੂਰ ਸ਼ਹਿਰ ਚੇਨਈ ‘ਚ ਦੇਸ਼ ਦਾ ਪਹਿਲਾ ‘ਰੋਬੋਟ ਰੈਸਟੋਰੈਂਟ’ ਖੁੱਲ੍ਹ ਗਿਆ ਹੈ। ਇਸ ਦੀ ਪ੍ਰਸਿੱਧੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਚੇਨਈ ‘ਚ ਸ਼ੁਰੂ ਹੋਇਆ ਇਸ ਦਾ ਸਿਲਸਿਲਾ ਹੁਣ ਅੱਗੇ ਵਧਣ ਲੱਗਿਆ ਹੈ। ਪਹਿਲਾਂ ਇਸ ਦੀ ਬ੍ਰਾਂਚ ਕੋਇੰਬਟੂਰ ‘ਚ ਤੇ ਹੁਣ ਦੂਜੀ ਬ੍ਰਾਂਚ ਮੁਗਲੀਵਕੱਮ ਪਰੋਰ ‘ਚ ਖੋਲ੍ਹਿਆ ਗਿਆ ਹੈ।

ਇਸ ਰੋਬੋਟ ਰੈਸਟੋਰੈਂਟ ਦੀ ਖਾਸੀਅਤ ਹੈ ਕਿ ਇੱਥੇ ਤੁਹਾਨੂੰ ਖਾਣਾ ਸਰਵ ਕਰਨ ਲਈ ਇਨਸਾਨ ਨਹੀਂ ਸਗੋਂ ਰੋਬੋਟ ਮਿਲਣਗੇ। ਇਨ੍ਹਾਂ ਹੀ ਨਹੀਂ ਰੈਸਟੋਰੈਂਟ ‘ਚ ਰਿਸੈਪਸ਼ਨਿਸਟ ਵੀ ਰੋਬੋਟ ਨੂੰ ਹੀ ਰੱਖਿਆ ਗਿਆ ਹੈ ਜੋ ਤਮਿਲ ਤੇ ਇੰਗਲਿਸ਼ ‘ਚ ਗੱਲ ਕਰਦੇ ਹਨ।



ਮੁਗਲੀਵੱਕਮ ਪੋਰਰ ਦੇ ਇਸ ਰੈਸਟੋਰੈਂਟ ‘ਚ ਸੱਤ ਵੇਟਰ ਰੋਬੋਟ ਤੇ ਇੱਕ ਰਿਸੈਪਸ਼ਨਿਸਟ ਰੋਬੋਟ ਹੈ। ਇਨ੍ਹਾਂ ਰੋਬੋਟ ਦੇ ਨਾਂ ਤੈਅ ਹੋਣੇ ਅਜੇ ਬਾਕੀ ਹਨ, ਜੋ ਕਸਟਮਰ ਦੇ ਸੁਝਾਅ ਨਾਲ ਰੱਖੇ ਜਾਣਗੇ। ਪੋਰਰ ‘ਚ ਖੁੱਲ੍ਹੇ ਰੈਸਟੋਰੈਂਟ ਦੀ ਥੀਮ ਗੋਲਫ ਤੇ ਬਲੈਕ ਹੈ।

ਰੈਸਟੋਰੈਂਟ ਦੇ ਟੇਬਲ ‘ਤੇ ਕਸਟਮਰ ਲਈ ਟੈਬ ਰੱਖਿਆ ਗਿਆ ਹੈ। ਇਸ ‘ਚ ਕਸਟਮਰ ਆਪਣਾ ਮਨਪਸੰਦ ਖਾਣਾ ਸਿਲੈਕਟ ਕਰਨਗੇ, ਜਿਸ ਦਾ ਸਿੱਧਾ ਆਰਡਰ ਕਿਚਨ ‘ਚ ਜਾਵੇਗਾ। ਇੱਥੋਂ ਆਰਡਰ ਰੋਬੋਟ ਸਿੱਧਾ ਟੇਬਲ ਤਕ ਪਹੁੰਚਾਉਣਗੇ।