ਨਵੀਂ ਦਿੱਲੀ: ਕਰੀਬ ਤਿੰਨ ਮਹੀਨੇ ਪਹਿਲਾਂ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਨਵੇਂ ਐਕਟੀਵਿਟੀ ਡੈਸ਼ਬੋਰਡ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਫੀਚਰਾਂ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਸੋਸ਼ਲ ਮੀਡੀਆ ਸਾਈਟ ‘ਤੇ ਕਿੰਨਾ ਸਮਾਂ ਬਿਤਾਇਆ ਹੈ ਅਤੇ ਕਿੰਨਾ ਸਮਾਂ ਬਰਬਾਦ ਕੀਤਾ ਹੈ। ਅੱਜ ਤੋਂ ਇੰਸਟਾਗ੍ਰਾਮ ਨੇ ਇਹ ਫੀਚਰ ਰੋਲ-ਆਊਟ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਤੁਸੀਂ ਇਸ ਫੀਚਰ ਦਾ ਆਈਕਨ ਇੰਸਟਾਗ੍ਰਾਮ ਦੇ ਸੱਜੇ ਪਾਸੇ ਦੇਖ ਸਕਦੇ ਹੋ।
ਇਹ ਫੀਚਰ ਠੀਕ ਗੂਗਲ ਦੇ ਡਿਜੀਟਲ ਵੈਲਬੀਂਗ ਅਤੇ ਐਂਡ੍ਰੌਇਡ ਪਾਈ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਅਤੇ ਐਪਲ ਦੇ iOS 12 ‘ਤੇ ਸਕਰੀਨ ਟਾਈਮ ਦੀ ਤਰ੍ਹਾਂ। ਇੰਸਟਾਗ੍ਰਾਮ ‘ਤੇ ਤੁਸੀਂ ਕਿੰਨਾ ਸਮਾਂ ਲਾਉਂਦੇ ਹੋ ਇਹ ਫੀਚਰ ਤੁਹਾਨੂੰ ਇਸ ਦੀ ਜਾਣਕਾਰੀ ਦਵੇਗਾ। ਫਿਲਹਾਲ ਇਹ ਫੀਚਰ iOS ‘ਤੇ ਹੀ ਦੇਖਿਆ ਜਾ ਸਕਦਾ ਹੈ, ਐਂਡ੍ਰੌਇਡ ‘ਤੇ ਨਹੀਂ।
ਪਰ ਇਹ ਫੀਚਰ ਜਲਦੀ ਹੀ ਐਂਡ੍ਰੌਇਡ ‘ਤੇ ਵੀ ਸ਼ੁਰੂ ਹੋ ਜਾਵੇਗਾ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਇੱਕ ਦਿਨ ਅਤੇ ਇੱਕ ਹਫ਼ਤੇ ‘ਚ ਇੰਸਟਾਗ੍ਰਾਮ ‘ਤੇ ਕਿੰਨਾ ਸਮਾਂ ਲਗਾਇਆ ਹੈ। ਇਸ ਫੀਚਰ ਦਾ ਮਕਸਦ ਉਨ੍ਹਾਂ ਯੂਜ਼ਰਸ ਜਾ ਨੈੱਟ ਐਡਿਕਟਡ ਲਈ ਹੈ ਜੋ ਇਸ ਦੀ ਆਦਤ ਨੂੰ ਛੱਡ ਨਹੀਂ ਪਾ ਰਹੇ। ਲਗਾਤਾਰ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਸਹਿਤ ਅਤੇ ਦਿਮਾਗ ‘ਤੇ ਅਸਰ ਪੈਂਦਾ ਹੈ।