ਚੰਡੀਗੜ੍ਹ: ਇੰਸਟਾਗ੍ਰਾਮ ਨੇ ਆਪਣੀ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ ਪੇਸ਼ ਕੀਤੀ ਹੈ। ਪਰ ਇਸ ਦੇ ਯੂਜ਼ਰਸ ਖ਼ੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਦਰਅਸਲ ਇੰਸਟਾਗ੍ਰਾਮ ਨੇ ਦੋਸਤਾਂ ਦੀਆਂ ਸਟੋਰੀਜ਼ ਵੇਖਣ ਲਈ ਹੇਠਾਂ ਨੂੰ ਸਕ੍ਰੋਲ ਕਰਨ ਵਾਲਾ ਫੀਚਰ ਬੰਦ ਕਰ ਦਿੱਤਾ ਹੈ। ਹੁਣ ਲੋਕਾਂ ਨੂੰ ਸਟੋਰੀਜ਼ ਵੇਖਣ ਲਈ ਸੱਜੇ ਪਾਸੇ ਵੱਲ ਸਕ੍ਰੋਲ ਕਰਨਾ ਪਏਗਾ। ਇਹ ਕਾਫ਼ੀ ਚਿੜਚਿੜਾ ਜਾਪਦਾ ਹੈ ਕਿਉਂਕਿ ਲੋਕਾਂ ਨੂੰ ਫੇਸਬੁੱਕ, ਟਵਿੱਟਰ ਵਰਗੇ ਹੋਰ ਸੋਸ਼ਲ ਮੀਡੀਆ ਵਾਂਗ ਹੇਠਾਂ ਨੂੰ ਸਕ੍ਰੋਲ ਕਰਨ ਦੀ ਆਦਤ ਪਈ ਹੁੰਦੀ ਹੈ।
ਫਿਲਹਾਲ ਇਹ ਫੀਚਰ ਆਈਓਐਸ ਯੂਜ਼ਰਸ ਲਈ ਹੀ ਲਾਂਚ ਕੀਤੀ ਗਈ ਹੈ। ਇਸ ਫੀਚਰ ਦੇ ਲਾਂਚ ਹੁੰਦਿਆਂ ਹੀ ਕਈ ਯੂਜ਼ਰਸ ਨੇ ਟਵਿੱਟਰ ਜ਼ਰੀਏ ਇੰਸਟਾਗ੍ਰਾਮ ਦੀ ਇਸ ਨਵੀਂ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ। ਦੱਸ ਦੇਈਏ ਕਿ ਲਿਮਿਟੇਡ ਟੈਸਟ ਵਿੱਚ ਨੈਵੀਗੇਸ਼ਨ ਸਿਸਟਮ ਸਪੌਟ ਕਰਨ ਬਾਅਦ ਲਗਪਗ ਇੱਕ ਹਫ਼ਤੇ ਪਿੱਛੋਂ ਇਹ ਫੀਚਰ ਲਾਂਚ ਕੀਤੀ ਗਈ ਹੈ।
ਹੁਣ ਲੱਗ ਰਿਹਾ ਹੈ ਕਿ ਜਿਵੇਂ ਕੰਪਨੀ ਕਈ ਸਾਰੇ ਯੂਜ਼ਰਸ ਲਈ ਇਹ ਫੀਚਰ ਰੋਲ ਆਊਟ ਕਰੇਗੀ। ਹਾਲਾਂਕਿ ਕੰਪਨੀ ਨੇ ਇਸ ਸਬੰਧੀ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤੀ। ਪਰ ਇਹ ਵੇਖਣਾ ਮਜ਼ੇਦਾਰ ਰਹੇਗਾ ਕਿ ਲੋਕਾਂ ਦੀ ਪ੍ਰਤੀਕਿਰਿਆ ਬਾਅਦ ਕੰਪਨੀ ਇਸ ਬਾਰੇ ਕੀ ਫੈਸਲਾ ਲੈਂਦੀ ਹੈ। ਰਿਪੋਰਟਾਂ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਜ਼ਰਸ ਦੀ ਨਾਰਾਜ਼ਗੀ ਦੀ ਵਜ੍ਹਾ ਕਰਕੇ ਕੰਪਨੀ ਇਸ ਅਪਡੇਟ ਨੂੰ ਵਾਪਸ ਲੈ ਸਕਦੀ ਹੈ।