ਹੁਣ ਸਾਲ 2017 'ਚ ਇੰਸਟਾਗ੍ਰਾਮ ਦੇ 700 ਮਿਲੀਅਨ ਤੋਂ ਵੱਧ ਯੂਜ਼ਰ ਬਣ ਚੁੱਕੇ ਹਨ। ਹੁਣ ਇਹ ਹੋਰ ਸੋਸ਼ਲ ਮੀਡੀਆ ਵੈੱਬਸਾਈਟਾਂ ਨੂੰ ਚੰਗੀ ਟੱਕਰ ਦੇ ਰਿਹਾ ਹੈ। ਯੂਜ਼ਰ ਇੰਟਾਗ੍ਰਾਮ 'ਤੇ ਆਪਣੀ ਫੋਟੋ ਸ਼ੇਅਰ ਕਰਦੇ ਹਨ। ਇਸ ਤੋਂ ਇਲਾਵਾ ਵੀਡੀਓ ਵੀ ਅਪਲੋਡ ਕੀਤਾ ਜਾ ਸਕਦਾ ਹੈ। ਫੇਸਬੁੱਕ ਵਾਂਗ ਇੰਸਟਾਗ੍ਰਾਮ 'ਤੇ ਵੀ ਲਾਈਵ ਫੀਚਰ ਹੈ, ਜਿਸ ਨਾਲ ਆਪਣੇ ਫੋਲੋਅਰਜ਼ ਨਾਲ ਲਾਈਵ ਜੁੜਿਆ ਜਾ ਸਕਦਾ ਹੈ।
ਇੰਨੀ ਵੱਡੀ ਗਿਣਤੀ 'ਚ ਇੰਸਟਾਗ੍ਰਾਮ ਲੋਕ ਇਸਤੇਮਾਲ ਕਰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਸ ਤੋਂ ਕਮਾਈ ਵੀ ਕੀਤੀ ਜਾ ਸਕਦੀ ਹੈ। ਇੰਸਟਾਗ੍ਰਾਮ 'ਤੇ ਫੋਟੋ ਅਪਲੋਡ ਕਰਕੇ ਯੂਜ਼ਰ ਕਮਾਈ ਕਰ ਵੀ ਰਹੇ ਹਨ।
ਇਨ੍ਹਾਂ 5 ਨੁਕਤਿਆਂ ਨਾਲ ਇੰਸਟਾਗ੍ਰਾਮ 'ਤੇ ਕਮਾਈ ਕੀਤੀ ਜਾ ਸਕਦੀ ਹੈ।
- ਇੰਸਟਾਗ੍ਰਾਮ ਨੂੰ ਬਿਜਨੈਸ ਕਾਰਡ ਵਾਂਗ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਪਹਿਲਾਂ ਲੋਕ ਤੁਹਾਡੇ ਤੋਂ ਬਿਜਨੈਸ ਕਾਰਡ ਮੰਗਦੇ ਸੀ ਪਰ ਹੁਣ ਉਹ ਸਿੱਧਾ ਇੰਸਟਾਗ੍ਰਾਮ ਅਕਾਊਂਟ ਨਾਲ ਜੁੜ ਸਕਦੇ ਹਨ।
- ਤੁਸੀਂ ਕਈ ਖਾਤਿਆਂ ਵੱਲੋਂ ਪੋਸਟ ਕੀਤੀਆਂ ਤਸਵੀਰਾਂ 'ਚ ਹੈਸ਼ਟੈਗ ਵੇਖਿਆ ਹੋਵੇਗਾ। ਜਿਨ੍ਹਾਂ ਜ਼ਿਆਦਾ ਹੈਸ਼ਟੈਗ ਦਾ ਇਸਤੇਮਾਲ ਹੋਵੇਗਾ, ਓਨੇ ਜ਼ਿਆਦਾ ਲੋਕ ਉਸ ਪੋਸਟ ਨੂੰ ਵੇਖਣਗੇ। ਇਹ ਧਿਆਨ ਜ਼ਰੂਰ ਹੋਵੇਗਾ ਕਿ ਹੈਸ਼ਟੈਗ ਉਸੇ ਪੋਸਟ ਨਾਲ ਸਬੰਧਤ ਹੋਵੇ।
- ਇੰਸਟਾਗ੍ਰਾਮ 'ਤੇ ਚੰਗੀਆਂ ਤਸਵੀਰਾਂ ਹੀ ਸਭ ਕੁਝ ਹੈ। ਯੂਜ਼ਰ ਆਪਣੀਆਂ ਸ਼ਾਨਦਾਰ ਤਸਵੀਰਾਂ ਖਿੱਚ ਕੇ ਉਸ ਨੂੰ ਅਪਲੋਡ ਕਰਦੇ ਹਨ। ਅਜਿਹੇ 'ਚ ਜੇਕਰ ਕੋਈ ਬ੍ਰਾਂਡ ਤੁਹਾਡੀ ਫੋਟੋ ਵੇਖਦਾ ਹੈ ਤਾਂ ਉਹ ਤੁਹਾਡੇ ਨਾਲ ਜੁੜ ਸਕਦਾ ਹੈ। ਤੁਸੀਂ ਆਪਣੀਆਂ ਤਸਵੀਰਾਂ 'ਚ ਉਨ੍ਹਾਂ ਦੇ ਪ੍ਰੋਡਕਟਸ ਦਾ ਇਸਤੇਮਾਲ ਕਰਕੇ ਇੰਸਟਾਗ੍ਰਾਮ 'ਤੇ ਅਪਲੋਡ ਕਰ ਸਕਦੇ ਹੋ। ਇਸ ਲਈ ਤੁਹਾਨੂੰ ਚੰਗੇ ਪੈਸੇ ਵੀ ਮਿਲਣਗੇ।
- ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਐਕਟਿਵ ਬਣੇ ਰਹੋ। ਕੁਝ ਦਿਨਾਂ ਤੱਕ ਪੋਸਟ ਨਾ ਕਰਨ ਕਾਰਨ ਲੋਕਾਂ ਦਾ ਧਿਆਨ ਤੁਹਾਡੇ ਤੋਂ ਹਟ ਸਕਦਾ ਹੈ। ਇਸ ਨਾਲ ਬ੍ਰਾਂਡ ਤੁਹਾਡੇ ਨਾਲ ਜੁੜੇ ਰਹਿਣਗੇ ਤੇ ਤੁਸੀਂ ਪੈਸੇ ਕਮਾਉਂਦੇ ਰਵੋਗੇ।
- ਫਾਲੋਅਰ ਵਧਾਉਣ ਲਈ ਜ਼ਰੂਰੀ ਹੈ ਕਿ ਤੁਸੀਂ ਇੰਸਟਾਗ੍ਰਾਮ 'ਤੇ ਰੋਜ਼ਾਨਾ ਤਸਵੀਰਾਂ ਪੋਸਟ ਕਰੋ। ਸਿਰਫ ਤਸਵੀਰਾਂ ਹੀ ਨਹੀਂ ਵੀਡੀਓ ਵੀ ਪੋਸਟ ਕੀਤੀ ਜਾ ਸਕਦੀ ਹੈ। ਇਸ ਨਾਲ ਤੁਹਾਡੇ ਫਾਲੋਅਰ ਵਧਣਗੇ ਅਤੇ ਕਮਾਈ ਵੀ ਵਧੇਗੀ।