Intex ਨੇ ਲਿਆਂਦਾ ਨਵਾਂ ਸਮਾਰਟਫੋਨ Cloud S9
ਏਬੀਪੀ ਸਾਂਝਾ | 17 Oct 2016 04:51 PM (IST)
ਚੰਡੀਗੜ੍ਹ: ਸਮਾਰਟਫੋਨ ਕੰਪਨੀ Intex ਨੇ ਆਪਣਾ ਨਵਾਂ ਸਮਾਰਟਫੋਨ Cloud S9 ਕੰਪਨੀ ਦੀ ਵੈੱਬਸਾਈਟ 'ਤੇ ਲਿਸਟ ਕਰ ਦਿੱਤਾ ਹੈ। ਇਸ ਹੈਂਡਸੈੱਟ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਜਲਦ ਹੀ ਮਾਰਕਿਟ 'ਚ ਉਪਲੱਬਧ ਕਰਾਏ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। Intex Cloud S9 'ਚ 5.5 ਇੰਚ ਦੀ HD ਡਿਸਪਲੇ ਦਿੱਤੀ ਗਈ ਹੈ ਜਿਸ ਦੀ ਪਿਕਸਲ ਰੈਜ਼ੂਲੇਸ਼ਨ 720x1280 ਹੈ। ਡਿਸਪਲੇ ਦੀ ਪਿਕਸਲ ਡੇਨਸਿਟੀ 267 ਪੀ. ਪੀ. ਆਈ ਹੈ। ਪ੍ਰੋਟੈਕਸ਼ਨ ਲਈ ਡਿਸਪਲੇ 'ਤੇ ਡਰੈਗਨਟਰੇਲ ਗਲਾਸ ਲਗਾਇਆ ਗਿਆ ਹੈ। ਇਸ 'ਚ 1.3 ਗੀਗਾਹਰਟਜ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ6737 ਪ੍ਰੋਸੈਸਰ ਦੇ ਨਾਲ 2GB ਰੈਮ ਦਿੱਤੀ ਗਈ ਹੈ। ਕੰਪਨੀ ਨੇ ਆਪਣੇ ਇਸ ਸਮਾਰਟਫੋਨ 'ਚ ਇੰਟਰਨਲ ਮੈਮਰੀ 16GB ਦਿੱਤੀ ਹੈ। ਇਸ ਨੂੰ ਮਾਈਕ੍ਰੋ ਐਸਡੀ ਕਾਰਡ ਦੀ ਮਦਦ ਨਾਲ 32GB ਤੱਕ ਵਧਾਇਆ ਜਾ ਸਕਦਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਚੱਲਣ ਵਾਲੇ Intex Cloud S9 ਫੋਨ 'ਚ 8 MP ਦਾ ਰਿਅਰ ਕੈਮਰਾ ਹੈ। ਸੈਲਫੀ ਦੇ ਸ਼ੌਕਿਨਾਂ ਲਈ 5 MP ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਲਈ Intex Cloud S9 'ਚ 3650 MAh ਦੀ ਬੈਟਰੀ ਲਗਾਈ ਗਈ ਹੈ।