ਨਵੀਂ ਦਿੱਲੀ : ਟਾਟਾ ਦੇ ਲਈ ਸਫਲਤਾ ਦੀ ਨਵੀਂ ਬਹਾਰ ਲਿਆਉਣ ਵਾਲੀ ਛੋਟੀ ਹੈਚਬੈਕ ਟਿਯਾਗੋ ਨੇ 50 ਹਜ਼ਾਰ ਦੀ ਬੁਕਿੰਗ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ। ਇਸ ਸਾਲ ਅਪ੍ਰੈਲ ਵਿੱਚ ਲਾਂਚ ਹੋਈ ਟਿਯਾਗੋ ਨੂੰ ਚੰਗੀ ਪ੍ਰਤੀਕ੍ਰਿਆ ਮਿਲ ਰਹੀ ਹੈ। ਟਿਯਾਗੋ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਵੀਂ ਇੰਪੈਕਟ ਡਿਜ਼ਾਈਨ ਥੀਮ, ਚੰਗੀ ਫ਼ੀਚਰ ਲਿਸਟ ਤੇ ਚੰਗੀ ਕੀਮਤ ਦੀ ਵੀ ਹੈ। ਟਿਯਾਗੋ ਦੇ ਖ਼ਰੀਦਦਾਰਾਂ ਵਿੱਚ ਸਭ ਤੋਂ ਜ਼ਿਆਦਾ ਨੌਜਵਾਨ ਗਾਹਕ ਤੇ ਪਰਿਵਾਰ ਹਨ। ਟਿਯਾਗੋ ਤੋਂ ਇਲਾਵਾ ਜਲਦੀ ਹੀ ਲਾਂਚ ਹੋਣ ਵਾਲੀ ਹੈਕਸਾ, ਕਾਈਟ-5 ਤੇ ਕਾਮ ਪੈਕਟ ਐਸ.ਯੂ.ਵੀ. ਨੈਕਸਨ ਵਿੱਚ ਵੀ ਇਹ ਡਿਜ਼ਾਈਨ ਥੀਮ ਵੇਖਣ ਨੂੰ ਮਿਲੇਗੀ। ਪਾਵਰ ਸਪੈਸਿਫੀਕੇਸ਼ਨ ਦੀ ਗੱਲ ਕਰੀਏ ਤਾਂ ਟਾਟਾ ਟਿਯਾਗੋ ਵਿੱਚ ਪੈਟਰੋਲ ਤੇ ਡੀਜ਼ਲ ਇੰਜਨ ਦਿੱਤੇ ਗਏ ਹਨ। ਪੈਟਰੋਲ ਵੈਰਿਏਂਟ ਵਿੱਚ 1.2 ਲੀਟਰ ਰੇਵੋਟ੍ਰੋਨ ਇੰਜਨ ਦਿੱਤਾ ਗਿਆ ਹੈ। ਇਸ ਦੀ ਪਾਵਰ 85 ਪੀ.ਐਸ. ਤੇ ਟਾਰਕ 114 ਐਨ.ਐਮ. ਹੈ। ਇਸ ਦਾ ਮਾਈਲੇਜ 23.84 ਕਿੱਲੋਮੀਟਰ ਪ੍ਰਤੀ ਲੀਟਰ ਹੈ। ਡੀਜ਼ਲ ਵੈਰਿਏਂਟ 1.1 ਲੀਟਰ ਰੇਵੋਟਾਰਕ ਇੰਜਨ ਦਿੱਤਾ ਗਿਆ ਹੈ।