ਨਿਊਯਾਰਕ : ਸੋਚੋ ਕਿ ਇੱਕ ਟੀ.ਵੀ. ਅਜਿਹਾ ਹੋਵੇ, ਜੇ ਕੱਚ ਵਾਂਗ ਨਜ਼ਰ ਆਉਂਦਾ ਹੋਵੇ ਤੇ ਤੁਹਾਡੇ ਫ਼ਰਨੀਚਰ ਦੇ ਸ਼ੀਸ਼ੇ ਵਿੱਚ ਫਿਟ ਹੋ ਸਕਦਾ ਹੋਵੇ। ਪੈਨਾਸੋਨਿਕ ਨੇ ਇੱਕ ਅਜਿਹਾ ਹੀ 'ਇਨਵਿਸਿਬਲ' ਟੀ.ਵੀ. ਦਾ ਪ੍ਰੋਟੋਟਾਈਪ ਵਿਕਸਿਤ ਕੀਤਾ ਹੈ। ਇਹ ਟੀ.ਵੀ ਕਿਸੇ ਸਾਧਾਰਨ ਟੀ.ਵੀ ਦੀ ਤਰ੍ਹਾਂ ਚਮਕੀਲੀ ਤੇ ਸਾਫ਼ ਤਸਵੀਰਾਂ ਵਿਖਾਉਂਦਾ ਹੈ। ਆਨਗੈਜੇਟ ਵੈੱਬਸਾਈਟ ਮੁਤਾਬਕ, ਪੈਨਾਸੋਨਿਕ ਨੇ ਨਵੇਂ ਪ੍ਰੋਟੋਟਾਈਪ ਦੀਆਂ ਤਸਵੀਰਾਂ ਦੀ ਕਵਾਲਿਟੀ ਵਿੱਚ ਸੁਧਾਰ ਕੀਤਾ ਹੈ। ਇਸ ਰਿਪੋਰਟ ਵਿੱਚ ਅੱਗ ਕਿਹਾ ਗਿਆ, ' ਇਹ ਓਐਲਈਡੀ ਸਕਰੀਨ ਪਤਨੀ ਜਾਲੀ ਤੋਂ ਬਣੀ ਹੈ।ਜਿਸ ਨੂੰ ਕੱਚ ਦੀ ਸ਼ੀਲਡ ਦੇ ਦਰਵਾਜ਼ੇ ਵਿੱਚ ਜੋੜਿਆ ਗਿਆ ਹੈ।' ਜੇਕਰ ਇਸ ਟੀ.ਵੀ. ਨੂੰ ਕਿਸੇ ਅਲਮਾਰੀ ਦੇ ਅੱਗੇ ਲਗਾਇਆ ਜਾਏ ਤਾਂ ਇਸ ਟੀ.ਵੀ. ਨੂੰ ਬੰਦ ਕਰਨ 'ਤੇ ਇਸ ਦੇ ਪਿੱਛੇ ਅਲਮਾਰੀ ਦੇ ਦਰਵਾਜ਼ਿਆਂ ਨੂੰ ਵੇਖਿਆ ਜਾ ਸਕਦਾ ਹੈ। ਪਰ ਜਦੋਂ ਇਸ ਨੂੰ ਚਾਲੂ ਕੀਤਾ ਜਾਂਦਾ ਹੈ ਤਾਂ ਕਿਸੇ ਸਾਧਾਰਨ ਟੀ.ਵੀ. ਦੀ ਤਰ੍ਹਾਂ ਹੀ ਕੰਮ ਕਰਦੀ ਹੈ। ਪੈਨਾਸੋਨਿਕ ਮੁਤਾਬਕ, ਇਹ ਟੀ.ਵੀ. ਅਗਲੇ ਤਿੰਨ ਸਾਲ ਵਿੱਚ ਬਾਜ਼ਾਰ ਵਿੱਚ ਆ ਜਾਏਗਾ।