ਵੋਡਾਫੋਨ: ਟੈਲੀਕਾਮ ਕੰਪਨੀ ਵੋਡਾਫੋਨ ਇੰਡੀਆ ਨੇ ਹਰਿਆਣਾ ਵਿੱਚ ਆਪਣੀ 4G ਸੇਵਾ ਦਾ ਵਿਸਤਾਰ ਕੀਤਾ ਹੈ। ਕੰਪਨੀ ਨੇ ਹਿਸਾਰ ਤੱਕ 4G ਸੇਵਾ ਨੂੰ ਵਧਾ ਦਿੱਤਾ ਹੈ। ਕੰਪਨੀ ਨੇ ਹਰਿਆਣਾ ਦੇ ਮੁਖੀ ਮੋਹਿਤ ਨਾਰੂ ਨੇ ਆਖਿਆ ਹੈ ਕਿ ਹਰਿਆਣਾ ਵੋਡਾਫੋਨ ਦੇ ਲਈ ਅਹਿਮ ਮਾਰਕੀਟ ਹੈ ਇਸ ਕਰ ਕੇ ਕੰਪਨੀ ਨੇ ਇਸ ਵੱਲ ਧਿਆਨ ਦਿੱਤਾ ਹੈ।
ਨਾਰੂ ਅਨੁਸਾਰ ਹਰਿਆਣਾ ਵਿੱਚ 55 ਲੱਖ ਗ੍ਰਾਹਕਾਂ ਨੂੰ ਆਪਣੇ ਜੋੜਨ ਦਾ ਟਿੱਚਾ ਉਹਨਾਂ ਨੇ ਮਿਥਿਆ ਹੈ। ਕੰਪਨੀ ਨੇ ਕਰਨਾਲ, ਪਾਣੀਪਤ, ਸੋਨੀਪਤ ਅਤੇ ਰੋਹਤਕ ਤੋਂ ਬਾਅਦ ਹਿਸਾਰ ਵਿੱਚ ਆਪਣੀ 4G ਸੇਵਾਵਾਂ ਪਹੁੰਚ ਦਿੱਤੀ ਹੈ। ਕੰਪਨੀ ਫ਼ਿਲਹਾਲ 3G ਦੇ ਰੇਟ ਉੱਤੇ 4G ਸੇਵਾਵਾਂ ਦੇ ਰਹੀ ਹੈ।
ਇਸ ਤੋਂ ਇਲਾਵਾ ਕੰਪਨੀ ਨੇ ਗ੍ਰਾਹਕਾਂ ਦੇ ਲਈ 3G ਤੋਂ 4G ਉੱਤੇ ਮੁਫ਼ਤ ਇੰਟਰਚੇਂਜ ਦੀ ਸਕੀਮ ਵੀ ਦਿੱਤੀ ਹੈ। ਅਸਲ ਵਿੱਚ ਜੀਓ ਵੱਲੋਂ 4G ਲਾਂਚ ਕਰਨ ਤੋਂ ਬਾਅਦ ਬਾਕੀ ਮੋਬਾਈਲ ਕੰਪਨੀਆਂ ਵਿੱਚ ਸਸਤੇ ਇੰਟਰਨੈੱਟ ਦੇਣ ਦੀ ਜ਼ਬਰਦਸਤ ਹੋੜ ਲੱਗੀ ਹੋਈ ਹੈ। ਇਸ ਕਰ ਕੇ ਏਅਰਟੈੱਲ ਤੋਂ ਬਾਅਦ ਹੁਣ ਵੋਡਾਫੋਨ ਵੀ ਸਸਤਾ ਇੰਟਰਨੈੱਟ ਗ੍ਰਾਹਕਾਂ ਨੂੰ ਦੇਣ ਦਾ ਐਲਾਨ ਕਰ ਰਹੀ ਹੈ।